ਸੈਕਟਰ 26 ਸਥਿਤ ਡਿਸਕੋ ‘ਮੋਬ’ ਦੇ ਬਾਹਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ
Young man shot dead by thugs outside disco 'mob' in Sector 26, critical condition

ਸੈਕਟਰ 26 ਸਥਿਤ ਡਿਸਕੋ ‘ਮੋਬ’ ਦੇ ਬਾਹਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਚੰਡੀਗੜ੍ਹ

ਚੰਡੀਗੜ੍ਹ ਦੇ ਸੈਕਟਰ 26 ਸਥਿਤ ਡਿਸਕੋ ‘ਮੋਬ’ ਦੇ ਬਾਹਰ ਸ਼ਨੀਵਾਰ ਦੇਰ ਰਾਤ ਉਦੋਂ ਗੋਲੀਆਂ ਚੱਲ ਪਈਆਂ। ਜਦੋਂ ਇੱਕ ਨੌਜਵਾਨ ਨੇ ਇੱਕ ਕਾਰ ‘ਤੇ ਪੈਰ ਰੱਖ ਕੇ ਆਪਣੇ ਬੂਟਾਂ ਦੇ ਖੁਲ੍ਹੇ ਫੀਤੇ ਬੰਨ੍ਹ ਲਏ। ਇਸ ਦੌਰਾਨ ਡਿਸਕੋ ਤੋਂ ਬਾਹਰ ਆਏ ਤਿੰਨ ਮੁਲਾਜ਼ਮਾਂ ਨੇ ਪੀੜਤ ਅੰਬਾਲਾ ਵਾਸੀ ਨੌਜਵਾਨ ਨਾਲ ਬਹਿਸ ਕਰਦੇ ਹੋਏ ਤਿੰਨ ਗੋਲੀਆਂ ਚਲਾਈਆਂ। ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ 25 ਸਾਲਾ ਸਿਮਰਪ੍ਰੀਤ ਸਿੰਘ ਨੇ ਡਿਸਕੋ ‘ਮੋਬ’ ਦੇ ਬਾਹਰ ਖੜੀ ਇੱਕ ਕਾਰ ‘ਤੇ ਪੈਰ ਰੱਖ ਕੇ ਆਪਣੇ ਬੂਟਾਂ ਦੇ ਜੁੱਤੇ ਬੰਨ੍ਹੇ ਸਨ। ਇਸ ‘ਤੇ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਉਸ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਬੰਦੂਕ ਕੱਢ ਲਈ ਅਤੇ ਸਿਮਰਨਪ੍ਰੀਤ ‘ਤੇ ਤਿੰਨ ਫਾਇਰ ਕੀਤੇ। ਨਤੀਜੇ ਵੱਜੋ ਸਿਮਰਨਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸੈਕਟਰ 32 ਦੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਥਿਤ ਦੋਸ਼ੀ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਪਿਛੋਂ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਜ਼ਖ਼ਮੀ ਸਿਮਰਨਪ੍ਰੀਤ ਅਨੁਸਾਰ ਉਹ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਇਥੇ ਆਪਣੇ ਮਾਮੇ ਦੇ ਘਰ ਆਇਆ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਮਾਮੇ ਦੇ ਲੜਕੇ ਸਹਿਬਜੀਤ ਸਿੰਘ ਨਾਲ ਸੈਕਟਰ-26 ਸਥਿਤ ਕਲੱਬ ਵਿੱਚ ਰਾਤ ਦਾ ਖਾਣਾ ਖਾਣ ਮਗਰੋਂ ਬਾਹਰ ਗਿਆ ਸੀ, ਕਿ ਆਈ-20 ਕਾਰ ‘ਤੇ ਜੁੱਤੀ ਦੇ ਫੀਤੇ ਬੰਨ੍ਹਣ ਨੂੰ ਲੈ ਕੇ ਮੁਲਜ਼ਮਾਂ ਨਾਲ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਮਾਮਲੇ ਵਿੱਚ ਦੇਰ ਰਾਤ ਹੀ ਸੈਕਟਰ 26 ਥਾਣਾ ਪੁਲਿਸ ਨੇ ਹਸਪਤਾਲ ਪੁੱਜ ਕੇ ਪੀੜਤ ਨੌਜਵਾਨ ਦੇ ਬਿਆਨਾਂ ‘ਤੇ ਕਾਰ ਸਵਾਰ ਆਈ-20 ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਵਿਰੁੱਧ ਇਰਾਦਾ ਕਤਲ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਾਰ ਦੇ ਨੰਬਰ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਅਰੰਭ ਦਿੱਤੀ ਹੈ।

 

Young man shot dead by thugs outside disco ‘mob’ in Sector 26, critical condition