ਸਰਕਾਰ ਨੇ ਬਿਜਲੀ 3 ਰੁਪਏ ਸਸਤੀ ਕਰਨ ਦਾ ਲਿਆ ਫੈਸਲਾ, ਅੱਜ ਤੋਂ ਹੀ ਲਾਗੂ ਹੋ ਗਿਆ
The government's decision to reduce the price of electricity by Rs 3 came into effect from today

ਸਰਕਾਰ ਨੇ ਬਿਜਲੀ 3 ਰੁਪਏ ਸਸਤੀ ਕਰਨ ਦਾ ਲਿਆ ਫੈਸਲਾ, ਅੱਜ ਤੋਂ ਹੀ ਲਾਗੂ ਹੋ ਗਿਆ

ਚੰਡੀਗੜ੍ਹ

ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ਵਿਚ ਵੱਡੇ ਫੈਸਲੇ ਕੀਤੇ ਹਨ। ਸਰਕਾਰ ਨੇ ਬਿਜਲੀ 3 ਰੁਪਏ ਸਸਤੀ ਕਰਨ ਦਾ ਫੈਸਲਾ ਲਿਆ ਹੈ। ਜੋ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਤਾਜ਼ਾ ਫੈਸਲੇ ਨਾਲ  100 ਯੂਨਿਟ ਤੱਕ ਸਿਰਫ 1.19 ਪੈਸੇ ਰੇਟ ਤੈਅ ਹੋਣਗੇ। ਇਹ ਫੈਸਲੇ ਅੱਜ ਤੋਂ ਹੀ ਲਾਗੂ ਹੋ ਗਿਆ ਹੈ। 100-300 ਤੱਕ 7 ਤੋਂ ਘਟ ਕੇ 4 ਰੁਪਏ ਅਤੇ ਉਸ ਤੋਂ ਉੱਪਰ 5.76 ਰੁਪਏ ਰਹਿ ਜਾਵੇਗਾ । 100 ਯੂਨਿਟ ਤੱਕ ਬਿਜਲੀ ਪਰ ਯੂਨਿਟ 4.19 ਹੈ ਜੋ 1.19 ਰਹਿ ਜਾਵੇਗੀ। ਪੰਜਾਬ ਵਿੱਚ ਹੇਠਲੇ ਵਰਗ ਦੇ 1 ਕਿਲੋਵਾਟ ਤੱਕ ਖਪਤਕਾਰਾਂ ਲਈ 200 ਯੂਨਿਟ ਬਿਜਲੀ ਮੁਆਫ਼ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਫ਼ਤ ਵਿੱਚ ਕੁਝ ਨਹੀਂ ਚਾਹੁੰਦੇ, ਉਨ੍ਹਾਂ ਨੂੰ ਸਸਤੀ ਬਿਜਲੀ ਚਾਹੀਦੀ ਹੈ। ਅੱਜ ਪੰਜਾਬ ਵਿੱਚ ਬਿਜਲੀ ਪੂਰੇ ਦੇਸ਼ ਨਾਲੋਂ ਸਸਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਸਤੇ ਭਾਅ ‘ਤੇ ਬਿਜਲੀ ਖਰੀਦ ਕੇ ਦੇਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਫੈਸਲੇ ਨਾਲ ਪੰਜਾਬ ਸਰਕਾਰ ਨੂੰ 3316 ਕਰੋੜ ਰੁਪਏ ਸਬਸਿਡੀ ਵਜੋਂ ਦੇਣੇ ਪੈਣਗੇ। ਇਸ ਤੋਂ ਇਲਾਵਾ ਵੀ ਕਈ ਫੈਸਲੇ ਲਏ ਗਏ ਹਨ।

 

The government’s decision to reduce the price of electricity by Rs 3 came into effect from today