ਸੁਖਬੀਰ ਬਾਦਲ ਨੇ ਕਿਹਾ-ਸਿੱਧੂ ਇਕ ਦਿਨ ਪੂਰੀ ਕਾਂਗਰਸ ਪਾਰਟੀ ਨੂੰ ਤਬਾਹ ਕਰ ਦੇਵੇਗਾ
Sukhbir Badal says Sidhu will one day destroy entire Congress party

ਸੁਖਬੀਰ ਬਾਦਲ ਨੇ ਕਿਹਾ-ਸਿੱਧੂ ਇਕ ਦਿਨ ਪੂਰੀ ਕਾਂਗਰਸ ਪਾਰਟੀ ਨੂੰ ਤਬਾਹ ਕਰ ਦੇਵੇਗਾ

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕੁਝ ਹੀ ਮਹੀਨੇ ਬਾਕੀ ਹਨ। ਇਸ ਸਮੇਂ ਸਭ ਦਾ ਧਿਆਨ ਮੁੱਖ ਤੌਰ ‘ਤੇ ਕਾਂਗਰਸ ਦੀ ਅੰਦਰੂਨੀ ਕਲੇਸ਼, ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੇ ਗਏ ਚੋਣ ਵਾਅਦਿਆਂ ਅਤੇ ਭਾਜਪਾ ਦੇ ਕਦਮਾਂ ਵੱਲ ਕੇਂਦਰਿਤ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਭਾਜਪਾ ਨਾਲ ਅੱਗੇ ਵਧਣ ਦੀ ਯੋਜਨ ਬਣਾ ਰਹੇ ਹਨ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਈ ਸੰਭਾਵਨਾਵਾਂ ਹਨ। ਪਰ ਇਸ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਅਤੇ ‘ਕਮਜ਼ੋਰ’ ਹੈ। ਆਮ ਆਦਮੀ ਪਾਰਟੀ ਹਵਾ ਨੂੰ ਅਕਾਲੀ ਦਲ ਦੇ ਹੱਕ ਵਿੱਚ ਮੋੜ ਸਕਦੀ ਹੈ। ਇੱਕ ਇੰਟਰਵਿਊ ਵਿੱਚ ਬਾਦਲ ਨੇ ਘੋਸ਼ਣਾ ਕੀਤੀ ਕਿ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ ਵਿੱਚ ਵਾਪਸ ਨਹੀਂ ਜਾਵੇਗਾ, ਜੋ ਪਿਛਲੇ ਸਾਲ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਛੱਡ ਗਿਆ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਸੱਤਾਧਾਰੀ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੌਜੂਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਦੀ ਚੁਣੌਤੀ ਵੀ ਦਿੱਤੀ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੈ। ਸੁਖਬੀਰ ਬਾਦਲ ਨੇ ਸਿੱਧੂ ਉਤੇ ਵਰਦਿਆਂ ਕਿਹਾ ਕਿ ਉਹ ਇਕ ਦਿਨ ਪੂਰੀ ਕਾਂਗਰਸ ਪਾਰਟੀ ਨੂੰ ਤਬਾਹ ਕਰ ਦੇਵੇਗਾ। ਸਿੱਧੂ ਦੇ ਗਲਤ ਫੈਸਲਿਆ ਕਾਰਨ ਅੱਜ ਅੱਧੀ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੇ ਖਿਲਾਫ ਖੜੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕਾਂਗਰਸ ਦਾ ਮੁੱਖੀ ਬਣਾਉਣਾ ਖੁਦ ਨੂੰ ਖਤਮ ਕਰਨ ਦੇ ਬਰਾਬਰ ਹੈ। ਸੁਖਬੀਰ ਬਾਦਲ ਨੇ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਕਿਹਾ ਕਿ ਮੈਂ ਪੀਐਮ ਮੋਦੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਕਿਸਾਨਾਂ ਨੇ ਸੰਘਰਸ਼ ਜਾਰੀ ਰਖਣਾ ਹੈ। ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕਾਨੂੰਨ ਨਾ ਬਣਾਉ। ਉਨ੍ਹਾਂ MSP ਬਾਰੇ ਕਿਹਾ ਕਿ ਇਸ ਨੂੰ 100 %  ਲੀਗਲ ਗਾਰੰਟੀ ਬਣਾਉਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ 100 ਸਾਲ ਪੁਰਾਣੀ ਪਾਰਟੀ ਹੈ। ਲੋਕ ਝੂਠੇ ਪ੍ਰਚਾਰ ਅਤੇ ਝੂਠੇ ਵਾਅਦਿਆਂ ਵਿੱਚ ਰੁੜ ਗਏ ਅਤੇ ਅਸੀਂ ਹਾਰ ਗਏ ਪਰ ਫਿਰ ਵੀ ਸਾਡੀ ਵੋਟ ਪ੍ਰਤੀਸ਼ਤਤਾ ਬਰਕਰਾਰ ਰਹੀ। ਆਮ ਆਦਮੀ ਪਾਰਟੀ ਨਿਘਾਰ ਵੱਲ ਚਲੀ ਗਈ ਹੈ ਅਤੇ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਪਾੜਾ ਘਟ ਗਿਆ ਹੈ।  ਉਨ੍ਹਾਂ ਅੱਗੇ ਕਿਹਾ ਕਿ 95 ਫੀਸਦੀ ਕਿਸਾਨ ਅਕਾਲੀ ਦਲ ਨਾਲ ਹਨ, ਜਿਹੜੇ ਵਿਰੋਧ ਕਰ ਰਹੇ ਹਨ ਉਹ ਦੂਜੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਕੇਜਰੀਵਾਲ ਨੂੰ ਵੀ ਲਪੇਟੇ ਵਿਚ ਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਥੇ ਆ ਕੇ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰ ਰਿਹਾ  ਹੈ। ਉਹ ਆਪਣੇ ਵਿਧਾਇਕਾਂ ਨੂੰ ਬਚਾਉਣ ਦੀ ਗਾਰੰਟੀ ਦੇ ਦੇਵੇ ਉਹੀ ਬਹੁਤ ਹੋਵੇਗਾ।

 

Sukhbir Badal says Sidhu will one day destroy entire Congress party