ਕੁੱਝ ਹੀ ਦੇਰ ਵਿੱਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਐਲਾਨ ਕਰਨ ਜਾ ਰਹੇ
Soon the new Chief Minister Bhagwant Mann is going to make a big announcement

ਕੁੱਝ ਹੀ ਦੇਰ ਵਿੱਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਐਲਾਨ ਕਰਨ ਜਾ ਰਹੇ

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਾਰੀ ਹੈ ਅਤੇ ਨਵੇਂ ਵਿਧਾਇਕਾਂ ਨੇ ਵੀ ਸਹੁੰ ਚੁੱਕ ਲਈ ਹੈ। ਕੁੱਝ ਹੀ ਦੇਰ ਵਿੱਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਅਜਿਹਾ ਹੋਵੇਗਾ ਕਿ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਨੇ ਵੀ ਨਹੀਂ ਲਿਆ ਹੋਵੇਗਾ। ਉਨ੍ਹਾਂ ਇਸ ਨਾਲ ਹੀ ਪੰਜਾਬ ਵਾਸੀਆਂ ਨੂੰ ਹੌਸਲਾ ਰੱਖਣ ਅਤੇ ਕੁੱਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ। ਜੇਕਰ ਗੱਲ ਕਰੀਏ ਭਗਵੰਤ ਮਾਨ ਦੇ ਇਸ ਇਸ ਇਤਿਹਾਸਕ ਫੈਸਲੇ ਵੱਲ ਕਿ ਉਹ ਕੀ ਫੈਸਲਾ ਲੈ ਸਕਦੇ ਹਨ ਤਾਂ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪਿਛਲੇ ਦਿਨੀ ਦਿੱਤੇ ਬਿਆਨ ਅਨੁਸਾਰ ਅਪ੍ਰੈਲ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਹੋ ਸਕਦਾ ਹੈ, ਇਸ ਨਾਲ ਹੀ ਮੁੱਖ ਮੰਤਰੀ ਵੱਲੋਂ ਰੁਜ਼ਗਾਰ ‘ਤੇ ਵੀ ਪਹਿਲੀ ਕਲਮ ਚਲਾਈ ਜਾ ਸਕਦੀ ਹੈ। ਪਰੰਤੂ ਵੇਖਣਾ ਦਿਲਚਸਪ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਕਲਮ ਪੰਜਾਬ ਲਈ ਕਿਹੜਾ ਵੱਡਾ ਇਤਿਹਾਸਕ ਫੈਸਲਾ ਦਿੰਦੀ ਹੈ।

 

Soon the new Chief Minister Bhagwant Mann is going to make a big announcement