ਸਿੱਧੂ ਨੇ ਕਿਹਾ- ਜੋ ਕੰਮ 3 ਮਹੀਨਿਆਂ ਵਿੱਚ ਹੋਇਆ, ਉਹ ਪਿਛਲੇ 4-5 ਸਾਲਾਂ ਵਿੱਚ ਨਹੀਂ ਹੋਇਆ, ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦਾ ਵਫ਼ਾਦਾਰ ਰਹਾਂਗਾ
Sidhu said- what happened in 3 months, did not happen in last 4-5 years, I will remain loyal to Rahul Gandhi, Priyanka Gandhi till death

ਸਿੱਧੂ ਨੇ ਕਿਹਾ- ਜੋ ਕੰਮ 3 ਮਹੀਨਿਆਂ ਵਿੱਚ ਹੋਇਆ, ਉਹ ਪਿਛਲੇ 4-5 ਸਾਲਾਂ ਵਿੱਚ ਨਹੀਂ ਹੋਇਆ, ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦਾ ਵਫ਼ਾਦਾਰ ਰਹਾਂਗਾ

ਚੰਡੀਗੜ੍ਹ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਿਹਾ ਕਿ ਬੀਤੇ 4-5 ਸਾਲ ਵਿੱਚ ਜਿਹੜੇ ਕੰਮ ਨਹੀਂ ਹੋਏ ਸਨ। ਉਹ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਉਤਰ ਪ੍ਰਦੇਸ਼ ਦੀ ਤਰਜ਼ ‘ਤੇ ਪੰਜਾਬ ਵਿੱਚ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਦੀ ਵਕਾਲਤ ਵੀ ਕੀਤੀ। ਲੁਧਿਆਣਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਜੋ ਕੰਮ 3 ਮਹੀਨਿਆਂ ਵਿੱਚ ਹੋਇਆ ਹੈ। ਉਹ ਪਿਛਲੇ 4-5 ਸਾਲਾਂ ਵਿੱਚ ਨਹੀਂ ਹੋਇਆ। ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦਾ ਵਫ਼ਾਦਾਰ ਰਹਾਂਗਾ। ਯੂਪੀ ਵਿੱਚ, ਪ੍ਰਿਅੰਕਾ ਗਾਂਧੀ ਨੇ 2022 ਦੀਆਂ ਚੋਣਾਂ ਵਿੱਚ ਔਰਤਾਂ ਲਈ 40% ਰਾਖਵਾਂਕਰਨ ਦਾ ਐਲਾਨ ਕੀਤਾ ਹੈ। ਮੈਂ ਕਹਾਂਗਾ ਕਿ ਸਾਡੇ ਪੰਜਾਬ ਮਾਡਲ ਵਿੱਚ 50% ਕੋਟਾ ਦਿੱਤਾ ਜਾਣਾ ਚਾਹੀਦਾ ਹੈ।

ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ

ਸਿੱਧੂ ਨੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਨੂੰ 8000 ਕਰੋੜ ਰੁਪਏ ਦੀ ਸਬਸਿਡੀ ਦੇ ਰਹੇ ਹਾਂ। ਦੱਸੋ ਕਿਹੜਾ ਸੂਬਾ ਇੰਨੀ ਸਬਸਿਡੀ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਨੂੰ ਪੁੱਛੋ ਕਿ ਉਹ ਕਿਸਾਨਾਂ ਨੂੰ ਕਿਹੜੀ ਸਬਸਿਡੀ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੀ ਇਨ੍ਹੀਂ ਦਿਨੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ‘ਮਿਸ਼ਨ ਪੰਜਾਬ’ ਨੂੰ ਲੈ ਕੇ ਦੋ ਰੋਜ਼ਾ ਦੌਰੇ ‘ਤੇ ਹਨ।

Sidhu said- what happened in 3 months, did not happen in last 4-5 years, I will remain loyal to Rahul Gandhi, Priyanka Gandhi till death