ਧਰਨੇ ਵਿਚ ਪਹੁੰਚੇ ਸਿੱਧੂ ਨੇ ਕੇਜਰੀਵਾਲ ਸਰਕਾਰ ਉਤੇ ਵਾਅਦਾ ਖਿਲਾਫੀ ਦਾ ਲਾਇਆ ਦੋਸ਼
Sidhu accuses Kejriwal government of breach of promise

ਧਰਨੇ ਵਿਚ ਪਹੁੰਚੇ ਸਿੱਧੂ ਨੇ ਕੇਜਰੀਵਾਲ ਸਰਕਾਰ ਉਤੇ ਵਾਅਦਾ ਖਿਲਾਫੀ ਦਾ ਲਾਇਆ ਦੋਸ਼

ਨਵੀਂ ਦਿੱਲੀ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧਾ ਆਢਾ ਲਾ ਲਿਆ ਹੈ। ਨਵਜੋਤ ਸਿੱਧੂ ਅੱਜ ਦਿੱਲੀ ‘ਚ ਗੈਸਟ ਟੀਚਰਾਂ ਦੇ ਧਰਨੇ ‘ਚ ਪਹੁੰਚੇ। ਗੈਸਟ ਟੀਚਰਾਂ ਨੇ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨਾ ਲਾਇਆ ਹੋਇਆ ਸੀ ਜਿਸ ਵਿਚ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਨੇ ਵਿਚ ਪਹੁੰਚਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਸੀ। ਧਰਨੇ ਵਿਚ ਪਹੁੰਚੇ ਸਿੱਧੂ ਨੇ ਕੇਜਰੀਵਾਲ ਸਰਕਾਰ ਉਤੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਵਿਚ ਖੁੱਲ੍ਹੀ ਜੰਗ ਚੱਲ ਰਹੀ ਹੈ। ਦੋ ਦਿਨ ਪਹਿਲਾਂ ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਸਿੱਧੂ ਦਿੱਲੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਤੁਰ ਪਏ ਹਨ।

 

Sidhu accuses Kejriwal government of breach of promise