ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ
Shiromani Akali Dal President Sukhbir Singh Badal Announces Organizational Structure Of SOI

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ

ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ ਗਿਆ ਹੈ। ਜਿਹਨਾਂ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਨੂ ਸੇਖੋਂ ਲੰਬੀ, ਰੂਬਲ ਧਲਿਓ ਮਾਨਸਾ ਅਤੇ ਮਾਰਸ਼ਲਦੀਪ ਸਿੰਘ ਜੈਤੋ ਦੇ ਨਾਮ ਸ਼ਾਮਲ ਹਨ। ਜਿਹਨਾਂ ਵਿਦਿਆਰਥੀ ਆਗੂਆਂ ਨੂੰ ਐਸ.ਓ.ਆਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਪੁਸ਼ਕਰ ਸਿੰਘ ਬਰਾੜ  ਮੁਕਤਸਰ ਸਾਹਿਬ, ਗੁਰਵਿੰਦਰ ਸਿੰਘ ਗੋਨੀ ਨਕੋਦਰ, ਕਰਨਬੀਰ ਸਿੰਘ ਪਟਿਆਲਾ, ਕੁਨਾਲ ਵਸ਼ਿਸ਼ਟ ਰੋਪੜ੍ਹ, ਗੌਰਵ ਅਨੇਜਾ ਪਟਿਆਲਾ, ਸੰਦੀਪ ਰੱਲਾ ਮਾਨਸਾ,  ਕੁਲਜੀਤ ਸਿੰਘ ਬਿੱਟੂ ਬੋਹਾ,  ਨਿਰਮਲ ਸਿੰਘ ਮਾਨਸਾ,  ਸ਼ਰਨਵੀਰ ਸਿੰਘ ਸ਼ਾਹਕੋਟ,  ਅਮਰੀਕ ਸਿੰਘ ਜੈਤੋ, ਬਚਿੱਤਰ ਸਿੰਘ ਮੱਲੀ ਨਾਭਾ,  ਤ੍ਰਿਪਤਇੰਦਰ ਸਿੰਘ ਸੰਗਰੂਰ, ਜਗਦੀਪ ਸਿੰਘ ਨਾਭਾ,  ਸੁੱਖੀ ਬਠਿੰਡਾ, ਜਸਪ੍ਰੀਤ ਸਿੰਘ ਭੁੱਲਰ ਭੁਲੱਥ ਅਤੇ ਹਰਵਿੰਦਰ ਸਿੰਘ ਧਲਿਓ ਮਾਨਸਾ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਜਿਹਨਾਂ ਆਗੂਆਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਵਿੱਚ  ਹਰਸਿਮਰਨ ਸਿੰਘ ਹੰਮੂ  ਮੁਕਤਸਰ ਸਾਹਿਬ, ਰਣਦੀਪ ਸਿੰਘ ਤਲਵੰਡੀ ਸਾਬੋ,  ਯਾਦਵਿੰਦਰ ਸਿੰਘ ਕੋਟਕਪੁਰਾ,  ਲਵਦੀਪ ਸਿੰਘ ਜੈਤੋ,  ਕੁਲਵਿੰਦਰ ਸਿੰਘ ਰਿੰਕੂ ਪਟਿਆਲਾ ਦਿਹਾਤੀ,  ਵਤਨ ਸੰਧੂ ਖੇਮਕਰਨ, ਹਰਦੀਪ ਸਿੰਘ ਸੰਧੂ ਨਕੋਦਰ,  ਗੁਰਜੀਤ ਸਿੰਘ ਜਲੰਧਰ,  ਜਸਪਾਲ ਸਿੰਘ ਸ਼ਤਰਾਣਾ ਅਤੇ  ਮਨਵਿੰਦਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ। ਜਿਹਨਾਂ ਵਿਦਿਆਰਥੀ ਆਗੂਆਂ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਅਜੈਪਾਲ ਸਿੰਘ ਗਿੱਦੜਬਾਹਾ,  ਰੂਪਨਿਹਾਲ ਸਿੰਘ ਸ਼ਤਰਾਣਾ,  ਹੈਪੀ ਮੌੜ, ਡੀ.ਸੀ ਬੁਢਲਾਢਾ, ਸ਼੍ਰੀ ਹੈਰੀ ਸਿੱਧੂ ਮਾਨਸਾ ਅਤੇ  ਮਨਵੀਰ ਸਿੰਘ ਸਰਾਂ  ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਨਵਨੀਤ ਸਿੰਘ ਨਵੀ  ਮੁਕਤਸਰ  ਸਾਹਿਬ ਨੂੰ ਐਸ.ਓ.ਆਈ ਦਾ ਮੀਡੀਆ ਅਤੇ ਸ਼ੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

 

Shiromani Akali Dal President Sukhbir Singh Badal Announces Organizational Structure Of SOI