ਰਾਕੇਸ਼ ਟਿਕੈਤ ਨੇ ਕਿਹਾ- ਕਿਸਾਨ ਜਦੋਂ ਨਰਿੰਦਰ ਮੋਦੀ ਕਮੇਟੀ ਦੀ ਰਿਪੋਰਟ ਲਾਗੂ ਕਰਨ ਤੇ MSP ਗਾਰੰਟੀ ਮੰਗ ਕਰ ਰਹੇ ਹਨ, ਸਰਕਾਰ ਇਸ ਤੋਂ ਬਚਣ ਦੇ ਤਰੀਕੇ ਲੱਭ ਰਹੀ ਹੈ
Rakesh Tikait said that while farmers are demanding MSP guarantee on implementation of Narendra Modi Committee report, the government is looking for ways to avoid it.

ਰਾਕੇਸ਼ ਟਿਕੈਤ ਨੇ ਕਿਹਾ- ਕਿਸਾਨ ਜਦੋਂ ਨਰਿੰਦਰ ਮੋਦੀ ਕਮੇਟੀ ਦੀ ਰਿਪੋਰਟ ਲਾਗੂ ਕਰਨ ਤੇ MSP ਗਾਰੰਟੀ ਮੰਗ ਕਰ ਰਹੇ ਹਨ, ਸਰਕਾਰ ਇਸ ਤੋਂ ਬਚਣ ਦੇ ਤਰੀਕੇ ਲੱਭ ਰਹੀ ਹੈ

ਨਵੀਂ ਦਿੱਲੀ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨ ਜਦੋਂ ਨਰਿੰਦਰ ਮੋਦੀ ਕਮੇਟੀ ਦੀ 2011 ਵਿੱਚ ਬਣਾਈ ਰਿਪੋਰਟ ਨੂੰ ਲਾਗੂ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ, ਤਾਂ ਸਰਕਾਰ ਦੇਸ਼ ਦੀ ਆਰਥਿਕ ਵਿਵਸਥਾ ‘ਤੇ ਬੋਝ ਦੀ ਦੁਹਾਈ ਦੇ ਕੇ ਇਸ ਤੋਂ ਬਚਣ ਦੇ ਤਰੀਕੇ ਲੱਭ ਰਹੀ ਹੈ।ਸਰਕਾਰ ਵੱਲੋਂ ਆਪਣੇ ਬਚਾਅ ਲਈ ਕਈ ਸਰਕਾਰ ਹਮਾਇਤੀ ਅਰਥਸ਼ਾਸਤਰੀਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਰਕਾਰ ਨੇ ਕਿਸਾਨਾਂ ਦੀ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਮੰਨ ਲਈ ਹੈ। ਹੁਣ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਸਣੇ ਕੁਝ ਹੋਰ ਮੰਗਾਂ ਲਈ ਡਟੇ ਹੋਏ ਹਨ। ਸਰਕਾਰ ਐਮਐਸਪੀ ਲਈ ਇਕ ਕਮੇਟੀ ਬਣਾਉਣ ਦੀ ਪੇਸ਼ਕਸ਼ ਕਰ ਰਹੀ ਹੈ ਜਦ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ 2011 ਵਿੱਚ ਬਣੀ ਨਰਿੰਦਰ ਮੋਦੀ ਕਮੇਟੀ ਦੀ ਰਿਪੋਰਟ ਵਿਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਸਿਫਾਰਸ਼ ਕੀਤੀ ਗਈ ਸੀ, ਫਿਰ ਮੁੜ ਕਮੇਟੀ ਬਣਾਉਣ ਦੀ ਕੀ ਤੁਕ ਹੈ।

Rakesh Tikait said that while farmers are demanding MSP guarantee on implementation of Narendra Modi Committee report, the government is looking for ways to avoid it.