ਪੀਵੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੌਰਾਨ BWF ਐਥਲੀਟ ਕਮਿਸ਼ਨ ਦੀ ਚੋਣ ਲੜੇਗੀ
PV Sindhu will be contesting the BWF Athlete Commission during the World Championships

ਪੀਵੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੌਰਾਨ BWF ਐਥਲੀਟ ਕਮਿਸ਼ਨ ਦੀ ਚੋਣ ਲੜੇਗੀ

ਨਵੀਂ ਦਿੱਲੀ

ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀਵੀ ਸਿੰਧੂ 17 ਦਸੰਬਰ ਤੋਂ ਸਪੇਨ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ BWF ਐਥਲੀਟ ਕਮਿਸ਼ਨ ਦੀ ਚੋਣ ਲੜੇਗੀ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਇਸ ਸਮੇਂ ਬਾਲੀ ਵਿੱਚ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਖੇਡ ਰਹੀ ਹੈ। ਉਹ ਛੇ ਅਹੁਦਿਆਂ ਲਈ ਨਾਮਜ਼ਦ ਨੌਂ ਖਿਡਾਰੀਆਂ ਵਿੱਚੋਂ ਇੱਕ ਹੈ। ਅਥਲੀਟ ਕਮਿਸ਼ਨ (2021 ਤੋਂ 2025) ਦੀ ਚੋਣ ਸਪੇਨ ਵਿੱਚ 17 ਦਸੰਬਰ 2021 ਨੂੰ ਟੋਟਲ ਐਨਰਜੀਜ਼ BWF ਵਿਸ਼ਵ ਚੈਂਪੀਅਨਸ਼ਿਪ ਦੇ ਨਾਲ ਹੀ ਹੋਵੇਗੀ। ਮੌਜੂਦਾ ਖਿਡਾਰੀਆਂ ਵਿੱਚੋਂ ਸਿਰਫ਼ ਪੀਵੀ ਸਿੰਧੂ ਹੀ ਮੁੜ ਚੋਣ ਲੜਨਗੇ। ਉਹ ਇਸ ਤੋਂ ਪਹਿਲਾਂ 2017 ਵਿੱਚ ਵੀ ਚੁਣੇ ਗਏ ਸਨ। ਉਹ ਇਸ ਚੱਕਰ ਲਈ ਛੇ ਮਹਿਲਾ ਪ੍ਰਤੀਨਿਧੀਆਂ ਵਿੱਚੋਂ ਇੱਕ ਹੈ। ਸਿੰਧੂ ਦੇ ਨਾਲ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਇੰਡੋਨੇਸ਼ੀਆ ਦੀ ਮਹਿਲਾ ਡਬਲਜ਼ ਖਿਡਾਰਨ ਗ੍ਰੇਸੀਆ ਪੋਲੀ ਵੀ ਹੋਵੇਗੀ। ਸਿੰਧੂ ਨੂੰ ਮਈ ‘ਚ ਆਈਓਸੀ ਦੀ ‘ਬੀਲੀਵ ਇਨ ਸਪੋਰਟਸ’ ਮੁਹਿੰਮ ਲਈ ਐਥਲੀਟ ਕਮਿਸ਼ਨ ‘ਚ ਵੀ ਚੁਣਿਆ ਗਿਆ ਸੀ। ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਤਮਗ਼ੇ ਜਿੱਤ ਕੇ ਇਤਿਹਾਸ ਰਚਿਆ ਹੈ। ਰੀਓ ਓਲੰਪਿਕ 2016 ਚਾਂਦੀ ਦਾ ਤਮਗ਼ਾ ਜੇਤੂ ਸਿੰਧੂ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਸਿੰਧੂ ਓਲੰਪਿਕ ਵਿੱਚ ਦੋ ਤਮਗ਼ੇ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਖਿਡਾਰਨ ਹੈ। ਹਾਲ ਹੀ ਵਿੱਚ ਇਸ ਖਿਡਾਰੀ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਹੈ। 5 ਜੁਲਾਈ 1995 ਨੂੰ ਜਨਮੀ ਸਿੰਧੂ ਨੇ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਸ਼ਟਲਰ ਵੀ ਸੀ। ਸਿੰਧੂ ਨੂੰ ਖੇਡ ਰਤਨ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।

 

PV Sindhu will be contesting the BWF Athlete Commission during the World Championships