ਪੰਜਾਬ ‘ਚ ਜਲਦ ਹੀ ਪੈਟਰੋਲ-ਡੀਜ਼ਲ ਤੇ ਮਿਲ ਸਕਦੀ ਰਾਹਤ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦਿੱਤੇ ਸੰਕੇਤ
Punjab may soon get relief on petrol-diesel, Finance Minister Manpreet Badal hints

ਪੰਜਾਬ ‘ਚ ਜਲਦ ਹੀ ਪੈਟਰੋਲ-ਡੀਜ਼ਲ ਤੇ ਮਿਲ ਸਕਦੀ ਰਾਹਤ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦਿੱਤੇ ਸੰਕੇਤ

ਚੰਡੀਗੜ੍ਹ

ਪੰਜਾਬ ‘ਚ ਜਲਦ ਹੀ ਪੈਟਰੋਲ-ਡੀਜ਼ਲ ਤੇ ਰਾਹਤ ਮਿਲ ਸਕਦੀ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਉੱਤੇ ਵਿਚਾਰ ਕਰ ਰਹੇ ਹਾਂ ਕਿ ਰਾਹਤ ਕਿਸ ਤਰ੍ਹਾਂ ਦੀ ਦੇਣੀ ਹੈ। ਕੈਬਨਿਟ ਮੀਟਿੰਗ ‘ਚ  ਵੈਟ ਘਟਾਉਣ ਦਾ ਫੈਸਲਾ ਹੋ ਸਕਦਾ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਵੈਟ ਘਟਾਉਣ ਦੇ ਸੰਕੇਤ ਦਿੱਤੇ ਸਨ। ਕੇਂਦਰ ਸਰਾਕਰ ਪਹਿਲਾਂ ਹੀ ਐਕਸਾਇਜ਼ ਡਿਊਟੀ ਘਟਾ ਚੁੱਕੀ ਹੈ। ਕੇਂਦਰ ਸਰਕਾਰ ਨੇ ਪੈਟਰੋਲ ਤੇ 5 ਤੇ ਡੀਜ਼ਲ ਤੇ 10 ਰੁਪਏ ਦੀ ਐਕਸਾਈਜ਼ ਡਿਊਟੀ ਕਟੌਤੀ ਕੀਤੀ ਹੈ। ਪਹਿਲਾਂ ਪੈਟਰੋਲ ਤੇ 32.90 ਰੁਪਏ ਹੁੰਦੀ ਸੀ ਤੇ ਹੁਣ ਇਹ 27.90 ਹੋ ਗਈ ਹੈ। ਉਧਰ ਡੀਜ਼ਲ ਤੇ 31.80 ਰੁਪਏ ਸੀ ਤੇ ਹੁਣ ਇਹ 21.80 ਰੁਪਏ ਹੋ ਗਈ। ਇੰਨਾ ਹੀ ਨਹੀਂ ਬੀਜੇਪੀ ਸ਼ਾਸਤ ਸੂਬਿਆਂ ਨੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਚੰਡੀਗੜ੍ਹ ਵਾਸੀਆਂ ਨੂੰ ਵੀ ਵੱਡੀ ਰਾਹਤ ਦੀ ਖ਼ਬਰ ਹੈ। ਕੇਂਦਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ ‘ਤੇ 7 ਰੁਪਏ ਵੈਟ ਘਟਾਇਆ ਹੈ। ਚੰਡੀਗੜ੍ਹ ਵਿੱਚ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਸਸਤਾ ਹੋ ਗਿਆ ਹੈ। ਚੰਡੀਗੜ੍ਹ ‘ਚ ਅੱਜ ਪੈਟਰੋਲ 94 ਰੁਪਏ 22 ਪੈਸੇ ਹੈ ਤੇ ਡੀਜ਼ਲ ਦਾ ਰੇਟ 80 ਰੁਪਏ 90 ਪੈਸੇ ਹੈ। ਯਾਨੀ ਪੈਟਰੋਲ ‘ਤੇ ਵੈਟ ‘ਚ 5 ਰੁਪਏ 90 ਪੈਸੇ ਦੀ ਕਟੌਤੀ ਕੀਤੀ ਗਈ ਹੈ ਅਤੇ ਡੀਜ਼ਲ ਕਰੀਬ 6 ਰੁਪਏ ਸਸਤਾ ਹੋ ਗਿਆ ਹੈ। ਹਿਮਾਚਲ ਸਰਕਾਰ ਨੇ ਵੀ ਦੀਵਾਲੀ ਗਿਫਟ ਦਿੱਤੀ ਹੈ। ਪੈਟਰੋਲ-ਡੀਜ਼ਲ ਤੋਂ ਵੈਟ ਘਟਾਇਆ ਹੈ। ਜੈਰਾਮ ਸਰਕਾਰ ਨੇ ਵੈਟ ‘ਚ ਸੱਤ ਰੁਪਏ ਦੀ ਕਟੌਤੀ ਕੀਤੀ ਹੈ। ਕੇਂਦਰ ਅਤੇ ਸੂਬੇ ਦੀ ਰਾਹਤ ਤੋਂ ਬਾਅਦ ਹਿਮਾਚਲ ਵਿੱਚ ਪੈਟਰੋਲ 17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ। ਗੁਜਰਾਤ , ਮੱਧ ਪ੍ਰਦੇਸ਼ , ਬਿਹਾਰ, ਉਤਰਾਖੰਡ ਕਰਨਾਟਕ , ਗੋਆ ਅਸਮ ਤੇ ਹੋਰ ਸੂਬਿਆਂ ਵਿੱਚ ਵੈਟ ਘਟਾ ਦਿੱਤਾ ਗਿਆ ਤੇ ਹਾਲੇ ਤੀਕ ਪੰਜਾਬ ਸਰਕਾਰ ਨੇ ਆਪਣਾ ਵੈਟ ਨਹੀਂ ਘਟਾਇਆ। ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਮੰਗ ਉਠੀ ਹੈ।

 

Punjab may soon get relief on petrol-diesel, Finance Minister Manpreet Badal hints