ਕੈਦੀ ਦੀ ਪਿੱਠ ਉਤੇ ਅੱਦਵਾਦੀ ਲਿਖਣ ਦੇ ਮਾਮਲੇ ‘ਚ ਜੇਲ੍ਹ ਅੱਗੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
Protests by various groups in front of the jail over writing 'terrorist' on the back of a prisoner

ਕੈਦੀ ਦੀ ਪਿੱਠ ਉਤੇ ਅੱਦਵਾਦੀ ਲਿਖਣ ਦੇ ਮਾਮਲੇ ‘ਚ ਜੇਲ੍ਹ ਅੱਗੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ

ਬਰਨਾਲਾ ਜੇਲ੍ਹ ਦੇ ਇਕ ਕੈਦੀ ਦੀ ਪਿੱਠ ਉਤੇ ਅੱਦਵਾਦੀ ਲਿਖਣ ਦੇ ਮਾਮਲੇ ਵਿਚ ਅੱਜ ਜੇਲ੍ਹ ਅੱਗੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਜੇਲ੍ਹ ਅੱਗੇ ਬਰਨਾਲਾ-ਮੋਗਾ ਕੌਮੀ ਮਾਰਗ ਉਤੇ ਟੈਂਟ ਲਗਾ ਕੇ ਜੇਲ੍ਹ ਸੁਪਰਡੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਅਤੇ ਹੋਰ ਦੋਸ਼ੀ ਜੇਲ੍ਹ ਦੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਸਿੱਧੇ ਤੌਰ ਉਤੇ ਜੇਲ੍ਹ ਦਾ ਸੁਪਰਡੈਂਟ ਜਿੰਮੇਵਾਰ ਹੈ। ਜਿਸ ਉਪਰ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿਹਾ ਕਿ ਕਿਸੇ ਦੀ ਪਿੱਠ ਉਤੇ ਇਸ ਤਰ੍ਹਾਂ ਅੱਤਵਾਦੀ ਲਿਖ ਦੇਣਾ ਸਰਾਸਰ ਧੱਕਾ ਹੈ। ਇਸੇ ਧੱਕੇ ਵਿਰੁੱਧ ਉਹਨਾਂ ਨੇ ਮਿਲ ਕੇ ਆਵਾਜ਼ ਉਠਾਈ ਹੈ। ਅੱਜ ਉਹਨਾਂ ਨੇ ਇਸ ਮਾਮਲੇ ਵਿੱਚ ਸੰਕੇਤਕ ਧਰਨਾ ਲਗਾਇਆ ਹੈ ਅਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ।ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜੁਡੀਸੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਪ੍ਰੰਤੂ ਇਹ ਜਾਂਚ ਉਨਾ ਸਮਾਂ ਸਹੀ ਨਹੀਂ ਹੋ ਸਕਦੀ, ਜਿੰਨਾਂ ਸਮਾਂ ਜੇਲ੍ਹ ਦੇ ਸੁਪਰਡੈਂਟ ਦੀ ਇੱਥੋਂ ਬਦਲੀ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇੇ। ਇਸ ਮਾਮਲੇ ਵਿੱਚ ਜਿੰਨਾਂ ਸਮਾਂ ਇਨਸਾਫ਼ ਨਹੀਂ ਮਿਲਦਾ, ਉਹ ਸੰਘਰਸ਼ ਜਾਰੀ ਰੱਖਣਗੇ।

 

Protests by various groups in front of the jail over writing ‘terrorist’ on the back of a prisoner