ਸੁਖਬੀਰ ਬਾਦਲ ਦਾ ਲੋਕਾਂ ਨੇ ਨਵਾਂ ਤੇ ਵੱਖਰਾ ਅੰਦਾਜ਼ ਵੇਖਿਆ,  ਫੁੱਟਬਾਲ ਦੇ ਮੈਦਾਨ ਵਿੱਚ ਖੇਡਦੇ ਨਜ਼ਰ ਆਏ
People saw Sukhbir Badal's new and different style, playing on the football field

ਸੁਖਬੀਰ ਬਾਦਲ ਦਾ ਲੋਕਾਂ ਨੇ ਨਵਾਂ ਤੇ ਵੱਖਰਾ ਅੰਦਾਜ਼ ਵੇਖਿਆ, ਫੁੱਟਬਾਲ ਦੇ ਮੈਦਾਨ ਵਿੱਚ ਖੇਡਦੇ ਨਜ਼ਰ ਆਏ

ਚੰਡੀਗੜ੍ਹ

ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀਆਂ ਦੇ ਆਗੂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੋਈ ਮੌਕਾ ਨਹੀਂ ਛੱਡ ਰਹੇ। ਆਗਾਮੀ ਵਿਧਾਨ ਸਭਾ ਚੋਣਾਂ ਨੇ ਵੀ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਵਿੱਚ ਲਿਜਾਉਣ ਵਿੱਚ ਭੂਮਿਕਾ ਬੰਨ੍ਹੀ ਹੋਈ ਹੈ। ਇਸਦੇ ਮੱਦੇਨਜ਼ਰ ਹੀ ਸੁਖਬੀਰ ਬਾਦਲ ਦਾ ਲੋਕਾਂ ਨੇ ਨਵਾਂ ਤੇ ਵੱਖਰਾ ਅੰਦਾਜ਼ ਵੇਖਿਆ। ਜਦੋਂ ਉਹ ਫੁੱਟਬਾਲ ਦੇ ਮੈਦਾਨ ਵਿੱਚ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਬੀਤੇ ਦਿਨਾਂ ਵਿੱਚ ਹਾਕੀ ਦੇ ਮੈਦਾਨ ਵਿੱਚ ਨਿਤਰੇ ਸਨ ਅਤੇ ਗੋਲਕੀਪਰ ਦੀ ਭੂਮਿਕਾ ਨਿਭਾਈ ਸੀ। ਹੁਣ ਸੁਖਬੀਰ ਬਾਦਲ ਫੁੱਟਬਾਲ ਦੇ ਮੈਦਾਨ ਵਿੱਚ ਖੇਡਦੇ ਨਜ਼ਰ ਆਏ। ਇਸ ਦੌਰਾਨ ਮੈਦਾਨ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨਾਲ ਖੇਡਦੇ ਨਜ਼ਰ ਆਏ। ਬਸਪਾ ਪ੍ਰਧਾਨ ਨੇ ਸੁਖਬੀਰ ਬਾਦਲ ਨਾਲ ਪੂਰਾ ਸਾਥ ਦਿੱਤਾ। ਅਖ਼ੀਰ ਸੁਖਬੀਰ ਬਾਦਲ ਨੇ ਫੁੱਟਬਾਲ ਨੂੰ ਅਜਿਹੀ ਲੱਤ ਮਾਰੀ ਕਿ ਗੇਂਦ ਸਿੱਧੀ ਗੋਲ ਅੰਦਰ ਚਲੀ ਗਈ। ਹਾਲਾਂਕਿ ਇਹ ਇੱਕ ਰਾਜਨੀਤਕ ਸਟੰਟ ਹੀ ਹੋਵੇ, ਪਰੰਤੂ ਸੁਖਬੀਰ ਬਾਦਲ ਦੇ ਇਸ ਅੰਦਾਜ਼ ਨੂੰ ਲੋਕ ਖੂਬ ਸਲਾਹ ਰਹੇ ਹਨ।

 

People saw Sukhbir Badal’s new and different style, playing on the football field