ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਦੀ ਵੈੱਬਸਾਈਟ ‘ਤੇ ਨਵਜੋਤ ਸਿੰਘ ਸਿੱਧੂ ਦੀ ਖੂਬ ਸਰਾਹਨਾ ਕੀਤੀ, ਕੈਪਟਨ ਦੇ ਪੂਰਵਜਾਂ ਦਾ ਜ਼ਿਕਰ
Pakistan lauds Navjot Singh Sidhu on Kartarpur Corridor website, mentions Captain's ancestors

ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਦੀ ਵੈੱਬਸਾਈਟ ‘ਤੇ ਨਵਜੋਤ ਸਿੰਘ ਸਿੱਧੂ ਦੀ ਖੂਬ ਸਰਾਹਨਾ ਕੀਤੀ, ਕੈਪਟਨ ਦੇ ਪੂਰਵਜਾਂ ਦਾ ਜ਼ਿਕਰ

ਚੰਡੀਗੜ੍ਹ

ਨਵਜੋਤ ਸਿੱਧੂ ਭਾਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਹੋਣ ਪਰ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਦੀ ਵੈੱਬਸਾਈਟ www.kartarpurcorridor.com.pk ‘ਤੇ ਨਵਜੋਤ ਸਿੰਘ ਸਿੱਧੂ ਨੂੰ ਖੂਬ ਸਰਾਹਨਾ ਕੀਤੀ ਗਈ ਹੈ। ਇਹ ਲਿਖਿਆ ਹੈ, ‘(ਕਰਤਾਰਪੁਰ ਕੋਰਿਡੋਰ ਖੋਲ੍ਹਣ ਦਾ) ਵਿਚਾਰ ਭਾਰਤ ਦੇ ਲੀਜੈਂਡ ਸਿੱਖ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਸਾਂਝੇ ਕੀਤੇ ਸਨ, ਜੋ ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਕਰਤ ਕਰਨ ਆਏ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ “ਸਹੁੰ ਚੁੱਕ ਸਮਾਗਮ” ਦੌਰਾਨ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ‘ਤੇ ਸਿੱਖ ਭਾਈਚਾਰੇ ਲਈ ਸਦਭਾਵਨਾ ਦੇ ਸੰਕੇਤ ਵਜੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ। ਇਹ ਵਿਚਾਰ ਭਾਰਤੀ ਮਹਾਨ ਸਿੱਖ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸਾਂਝੇ ਕੀਤੇ ਗਏ, ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ “ਸਹੁੰ ਚੁੱਕ ਸਮਾਗਮ” ਵਿੱਚ ਸ਼ਾਮਲ ਹੋਏ ਸਨ। 28 ਨਵੰਬਰ 2018 ਨੂੰ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ ਸ਼ਿਰਕਤ ਕੀਤੀ। 11 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ, FWO ਅਤੇ ETPB ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਹੋਇਆ। 09 ਨਵੰਬਰ 2019 ਨੂੰ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ‘ਤੇ ਤੋਹਫ਼ੇ ਵਜੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ। ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਕੰਮ ਕਰ ਰਿਹਾ ਹੈ। ਰੋਜ਼ਾਨਾ ਦੇ ਆਧਾਰ ‘ਤੇ 5000 ਭਾਰਤੀ ਯਾਤਰੀਆਂ ਨੂੰ ਭਾਰਤੀ ਪਾਸੇ ਤੋਂ ਦਾਖਲ ਹੋਣ ਦੀ ਇਜਾਜ਼ਤ ਹੈ ਪਰ ਵਿਸ਼ੇਸ਼ ਮੌਕਿਆਂ ‘ਤੇ ਇਹ ਗਿਣਤੀ 15000 ਤੱਕ ਜਾ ਸਕਦੀ ਹੈ। ਇਸ ਲਈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਸਿੱਖ ਸੰਗਤਾਂ ਦੀ ਗਿਣਤੀ ‘ਤੇ ਕੋਈ ਰੋਕ ਨਹੀਂ ਹੈ। ਬਾਬਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ। ਜਦੋਂ ਬਾਬਾ ਗੁਰੂ ਨਾਨਕ 22 ਸਤੰਬਰ 1539 ਨੂੰ ਸਵਰਗ ਸਿਧਾਰ ਗਏ ਸਨ। ਉਸ ਤੋਂ ਬਾਅਦ ਸਮਾਧੀ ਅਤੇ ਮਜ਼ਾਰ ਪਹਿਲੀ ਵਾਰ ਸਥਾਪਿਤ ਕੀਤੇ ਗਏ ਸਨ ।

ਕੈਪਟਨ ਕੇ ਪੂਰਵਜ਼ਾਂ ਦਾ ਜ਼ਿਕਰ

ਕਰਤਾਰਪੁਰ ਸਾਹਿਬ ਅੱਜ ਬਾਬਾ ਗੁਰੂ ਨਾਨਕ ਦੇ ਹਜ਼ਾਰਾਂ ਪੈਰੋਕਾਰਾਂ ਲਈ ਧਿਆਨ ਦਾ ਕੇਂਦਰ ਹੈ, ਜੋ ਰੋਜ਼ਾਨਾ ਆਧਾਰ ‘ਤੇ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ।  ਵੈਬਸਾਈਟ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਦਾ ਵੀ ਜ਼ਿਕਰ ਕੀਤਾ ਗਏ ਹੈ ਲਿਖਿਆ ਗਿਆ ਹੈ ਕਿ  ਗੁਰੂ ਨਾਨਕ ਦੇਵ ਜੀ ਦੁਆਰਾ 1515 ਵਿੱਚ ਸਥਾਪਿਤ ਕੀਤਾ ਅਸਲ ਨਿਵਾਸ (ਗੁਰਦੁਆਰਾ) ਰਾਵੀ ਦਰਿਆ ਦੇ ਹੜ੍ਹਾਂ ਨਾਲ ਰੁੜ੍ਹ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਦੇ ਮਹਾਰਾਜਾ ਨੇ 19ਵੀਂ ਸਦੀ ਵਿੱਚ ਮੌਜੂਦਾ ਇਮਾਰਤ ਬਣਾਈ ਸੀ। 1947 ਵਿੱਚ ਵੰਡ ਤੋਂ ਬਾਅਦ, ਸਿੱਖ ਭਾਈਚਾਰਾ ਭਾਰਤ ਆ ਗਿਆ ਅਤੇ ਗੁਰਦੁਆਰਾ ਸਾਹਿਬ ਨੂੰ ਛੱਡ ਦਿੱਤਾ ਗਿਆ। ETPB ਅਤੇ PSGPC ਨੇ 2004 ਵਿੱਚ ਗੁਰਦੁਆਰੇ ਨੂੰ ਸਿੱਖ ਯਾਤਰੀਆਂ ਲਈ ਇਸਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਤੋਂ ਬਾਅਦ ਬਹਾਲ ਕੀਤਾ। 2004 ਤੋਂ ਲੈ ਕੇ, ਸਿੱਖ ਕੌਮ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਸਾਰੀਆਂ ਧਾਰਮਿਕ ਰਸਮਾਂ ਨਿਭਾਉਂਦੀ ਆ ਰਹੀ ਹੈ। ਹਾਲਾਂਕਿ, ਕਰਤਾਰਪੁਰ ਲਾਂਘੇ ਦਾ ਅਸਲ ਸੁਪਨਾ 2019 ਵਿੱਚ ਹਕੀਕਤ ਬਣ ਗਿਆ, ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 09 ਨਵੰਬਰ 2019 ਨੂੰ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ ਗਿਆ ਸੀ।

 

Pakistan lauds Navjot Singh Sidhu on Kartarpur Corridor website, mentions Captain’s ancestors