ਰਾਜਪੁਰਾ ਵਿਚ ਬਾਰਸ਼ ਪੈਣ ਕਾਰਨ ਅਨਾਜ ਮੰਡੀ ਵਿਚ ਪਈ ਝੋਨੇ ਦੀ ਫਸਲ ਭਿੱਜੀ, ਕਿਸਾਨਾਂ ਦੀ ਸਰਕਾਰ ਨੂੰ ਅਪੀਲ
Paddy crop in Rajpura soaked due to rains in Rajpura, farmers appeal to governmen

ਰਾਜਪੁਰਾ ਵਿਚ ਬਾਰਸ਼ ਪੈਣ ਕਾਰਨ ਅਨਾਜ ਮੰਡੀ ਵਿਚ ਪਈ ਝੋਨੇ ਦੀ ਫਸਲ ਭਿੱਜੀ, ਕਿਸਾਨਾਂ ਦੀ ਸਰਕਾਰ ਨੂੰ ਅਪੀਲ

ਰਾਜਪੁਰਾ

ਅੱਜ ਸਵੇਰੇ ਰਾਜਪੁਰਾ ਵਿਚ ਬਾਰਸ਼ ਪੈਣ ਕਾਰਨ ਸੜਕਾਂ ਉਤੇ ਪਾਣੀ ਖੜ੍ਹ ਗਿਆ ਅਤੇ ਰਾਜਪੁਰਾ ਦੀ  ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਉਤੇ ਪਾਣੀ ਫਿਰ ਗਿਆ। ਹਜ਼ਾਰਾਂ ਬੋਰੀਆਂ ਝੋਨੇ ਦੀਆਂ ਬਾਰਸ਼ ਪੈਣ ਕਾਰਨ ਭਿੱਜ ਗਈਆਂ। ਕਈ-ਕਈ ਦਿਨ ਤੋਂ  ਮੰਡੀ ਵਿਚ ਬੋਲੀ ਨਾ ਹੋਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ ਤੇ ਹੁਣ ਕੁਦਰਤੀ ਮਾਰ ਨੇ  ਕਿਸਾਨਾਂ ਨੂੰ  ਝੰਜੋੜ ਕੇ ਰੱਖ ਦਿੱਤਾ ਹੈ। ਮੰਡੀ ਵਿਚ ਪਿਆ ਝੋਨਾ ਪਾਣੀ ਦੀ ਲਪੇਟ ਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਦਿਨ ਬੋਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ। ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਸਾਡੇ ਰਹਿਣ ਸਹਿਣ ਅਤੇ  ਖਾਣ ਪੀਣ ਦਾ ਪ੍ਰਬੰਧ ਨਾ ਹੋਣ ਕਾਰਨ  ਕਾਫੀ ਪ੍ਰੇਸ਼ਾਨ ਹਨ। ਕਿਸਾਨ ਮਨਜੀਤ ਸਿੰਘ ਪਿੰਡ ਭੂਆ ਖੇੜੀ ਨੇ ਦੱਸਿਆ ਕਿ ਬਾਰਸ਼ ਪੈਣ ਨਾਲ ਕਾਫ਼ੀ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਾਡੇ ਬੈਠਣ ਉੱਠਣ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈ ਜੇਕਰ ਬਾਰਸ਼ ਆ ਜਾਵੇ ਤਾਂ ਕਿਸਾਨਾਂ ਦੇ  ਰਹਿਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਰਕਾਰ ਨੂੰ ਅਪੀਲ ਹੈ  ਕਿਸਾਨਾਂ ਦੀ ਮਦਦ ਕੀਤੀ ਜਾਵੇ ਅਤੇ ਭਿੱਜੀ ਹੋਈ ਜੀਰੀ ਨੂੰ ਜਲਦੀ ਖਰੀਦਿਆ ਜਾਵੇ। ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਬਾਰਸ਼ ਪੈਣ ਨਾਲ ਜੀਰੀ ਭਿੱਜ ਗਈ ਹੈ। ਮਾਰਕੀਟ ਕਮੇਟੀ ਵੱਲੋਂ ਸਾਡੇ ਬੈਠਣ ਉੱਠਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਸਾਨੂੰ ਕਾਫ਼ੀ ਪ੍ਰੇਸ਼ਾਨੀ ਹੈ। ਕਈ-ਕਈ ਦਿਨਾਂ ਤੋਂ ਜੀਰੀ ਲੈ ਕੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਬੈਠੇ ਹਾਂ, ਪਰ ਖਰੀਦ ਨਹੀਂ ਹੋਈ ਤੇ ਹੁਣ ਬਾਰਸ਼ ਪੈ ਗਈ ਹੈ।

 

Paddy crop in Rajpura soaked due to rains in Rajpura, farmers appeal to governmen