ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਤਰਾਜ਼ਯੋਗ ਪੋਸਟਰ ਸਾਹਮਣੇ ਆਏ
Objectionable posters came up during the farmers' protest at Ghazipur border

ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਤਰਾਜ਼ਯੋਗ ਪੋਸਟਰ ਸਾਹਮਣੇ ਆਏ

ਨਵੀ ਦਿੱਲੀ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਨਾਲ ਲੱਗਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਸ਼ਨੀਵਾਰ ਨੂੰ ਦਿੱਲੀ-ਯੂਪੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਤਰਾਜ਼ਯੋਗ ਪੋਸਟਰ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਗਾਜ਼ੀਆਬਾਦ ਸਥਿਤ ਦਿੱਲੀ-ਯੂਪੀ ਗੇਟ (ਗਾਜ਼ੀਪੁਰ ਬਾਰਡਰ) ‘ਤੇ ਜਿੱਥੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਸਨ। ਉੱਥੇ ਹੀ ਦੂਜੇ ਪਾਸੇ ਹਿੰਦੂ ਸੈਨਾ ਵੱਲੋਂ ਸ਼ਨੀਵਾਰ ਸਵੇਰੇ ਬੈਰੀਕੇਡਾਂ ਨੇੜੇ ਹਾਈਵੇਅ ਡਿਵਾਈਡਰ ‘ਤੇ ਕੁਝ ਪੋਸਟਰ ਚਿਪਕਾਏ ਗਏ ਹਨ। ਇਨ੍ਹਾਂ ‘ਚ ਲਿਖਿਆ ਸੀ- ‘ਬਲਾਤਕਾਰੀ ਕਿਸਾਨ, ਕਾਤਲ ਕਿਸਾਨ, ਅੱਤਵਾਦੀ ਕਿਸਾਨ ਅੰਦੋਲਨ ਬੰਦ ਕਰੋ’ ਹਾਲਾਂਕਿ ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਇਨ੍ਹਾਂ ਪੋਸਟਰਾਂ ਨੂੰ ਉਥੋਂ ਹਟਾ ਦਿੱਤਾ।ਦੂਜੇ ਪਾਸੇ ਇਸ ਪੋਸਟਰ ‘ਚ ਸਾਫ ਲਿਖਿਆ ਹੈ ਕਿ ਹਿੰਦੂ ਸੈਨਾ, ਨਾਲ ਹੀ ਸੁਰਜੀਤ ਯਾਦਵ ਨਾਂ ਦੇ ਵਿਅਕਤੀ ਨੇ ਵੀ ਇਨ੍ਹਾਂ ਪੋਸਟਰਾਂ ‘ਤੇ ਆਪਣਾ ਮੋਬਾਈਲ ਨੰਬਰ ਲਿਖਿਆ ਹੋਇਆ ਹੈ।

 

Objectionable posters came up during the farmers’ protest at Ghazipur border