ਨਵਜੋਤ ਕੌਰ ਸਿੱਧੂ ਦਾ ਮਜੀਠੀਆ ਤੇ ਪਲਟਵਾਰ
Navjot Kaur Sidhu's counter-attack on Majithia

ਨਵਜੋਤ ਕੌਰ ਸਿੱਧੂ ਦਾ ਮਜੀਠੀਆ ਤੇ ਪਲਟਵਾਰ

ਅੰਮ੍ਰਿਤਸਰ

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਪਤੀ ਦੇ ਹੱਕ ਵਿੱਚ ਬੋਲਦਿਆਂ ਬਿਕਰਮ ਮਜੀਠੀਆ ਤੇ ਸ਼ਬਦੀ ਵਾਰ ਕੀਤਾ ਅਤੇ ਕਿਹਾ ਕਿ ਜੇਕਰ ਅੱਜ ਡਰੱਗ ਮਾਮਲੇ ਦੀ ਰਿਪੋਰਟ ਜਨਤਕ ਕਰ ਦਿੱਤੀ ਜਾਵੇ ਤਾਂ ਪੂਰੇ ਪੰਜਾਬ ਨੂੰ ਮਜੀਠੀਆ ਦੀ ਸੱਚਾਈ ਦਾ ਪਤਾ ਲੱਗ ਜਾਵੇ, ਕਿਉਂਕਿ ਮੈਂ ਖੁਦ ਉਹ ਸਾਰੀ ਰਿਪੋਰਟ ਪੜ੍ਹੀ ਹੋਈ ਹੈ। ਰਿਪੋਰਟ ਵਿੱਚ ਜਗਦੀਸ਼ ਭੋਲਾ ਨੇ ਮਜੀਠੀਆ ਦੇ ਨਾਲ-ਨਾਲ ਉਨ੍ਹਾਂ ਦੀ ਧਰਮ ਪਤਨੀ ਦੇ ਨਾਮ ਦੀਆਂ ਜਾਇਦਾਦਾਂ ਦਾ ਵੀ ਜ਼ਿਕਰ ਕੀਤਾ ਹੈ। ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਅਤੇ ਬਾਦਲ ਪਰਿਵਾਰ ਟੇ ਮਿਲੇ ਹੋਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਕੈਪਟਨ ਇਨ੍ਹਾਂ ਦੇ ਨਾਲ ਨਾ ਮਿਲਿਆ ਹੁੰਦਾ ਤਾਂ ਅੱਜ ਇੱਕ ਮਜੀਠੀਆ ਖਿਲਾਫ ਕਾਰਵਾਈ ਹੋ ਚੁੱਕੀ ਹੁੰਦੀ। ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਅਤੇ ਆਉਂਦੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪਤਾ ਲੱਗ ਜਵੇਗਾ। ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ, ਸਸਤੀ ਰੇਤਾ ਅਤੇ ਹੋਰ ਬਹੁਤ ਕੁੱਝ ਮਿਲਣ ਵਾਲਾ ਹੈ। ਜਨਰਲ ਬਾਜਵਾ ਨਾਲ ਜੱਫੀ ਪਾਉਣ ਤੇ ਇੱਕ ਵਾਰ ਫਿਰ ਸਫਾਈ ਦਿੰਦਿਆਂ ਕਿਹਾ ਕਿ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਖੁਸ਼ਖਬਰੀ ਅਤੇ ਭਰੋਸਾ ਦਿੱਤਾ ਸੀ ਜਿਸ ਕਰਕੇ ਸਿੱਧੂ ਨੇਂ ਜੱਫੀ ਪਾਈ ਸੀ, ਜੇਕਰ ਅੱਜ ਵੀ ਸਾਨੂੰ ਕੋਈ ਦੇਸ਼ ਦੇ ਲਈ ਇੰਨਾ ਵੱਡਾ ਤੋਹਫ਼ਾ ਦਿੰਦਾ ਹੈ ਤਾਂ ਅਸੀਂ ਦੁਬਾਰਾ ਜੱਫੀ ਪਾਉਣ ਨੂੰ ਤਿਆਰ ਹਾਂ। ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਏ.ਏ.ਜੀ ਲਗਾਏ ਜਾਣ ਦੇ ਸਵਾਲ ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਬੇਟੇ ਕਰਨ ਸਿੱਧੂ ਨੂੰ ਵੀ ਇਹ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੇਰੇ ਵੱਲੋਂ ਅਤੇ ਮੇਰੇ ਬੇਟੇ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਸੀ।

 

Navjot Kaur Sidhu’s counter-attack on Majithia