ਪੰਜਾਬ ਦੇ ਮਸ਼ਹੂਰ ਕਾਮੇਡੀ ਫਿਲਮਾਂ ਦੇ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ
Murder of father-in-law of famous Punjab comedy film actor Gurtej Chitrakar

ਪੰਜਾਬ ਦੇ ਮਸ਼ਹੂਰ ਕਾਮੇਡੀ ਫਿਲਮਾਂ ਦੇ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ

ਸੰਗਰੂਰ

ਪੰਜਾਬ ਦੇ ਮਸ਼ਹੂਰ ਕਾਮੇਡੀ ਫਿਲਮਾਂ ਦੇ ਕਲਾਕਾਰ ਗੁਰਤੇਜ ਚਿੱਤਰਕਾਰ ਦੇ ਸਹੁਰੇ ਦਾ ਕਤਲ ਹੋ ਗਿਆ ਹੈ। ਬੀਤੀ ਰਾਤ ਸੰਗਰੂਰ ਵਿੱਚ ਉਸਦੇ ਸਹੁਰੇ ਛੱਜਾ ਸਿੰਘ ਦਾ ਆਪਣੇ ਨੌਕਰ ਵੱਲੋਂ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ  ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਫਤੀਸ਼ੀ ਅਫਸਰ ਥਾਣਾ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਛੱਜਾ ਸਿੰਘ ਨੇ ਅਮਰਜੀਤ ਕੌਰ ਨਾਂ ਦੀ ਔਰਤ ਨੂੰ ਆਪਣੇ ਘਰ ਕੰਮ ਕਰਵਾਉਣ ਲਈ ਰੱਖਿਆ ਹੋਇਆ ਸੀ ਅਤੇ ਉਸ ਦਾ ਨੌਕਰ ਸਿਕੰਦਰ ਸਿੰਘ ਉਸ ਔਰਤ ‘ਤੇ ਬੁਰੀ ਨਜ਼ਰ ਰੱਖਦਾ ਸੀ। ਜਿਸ ਨੂੰ ਛੱਜਾ ਸਿੰਘ ਲਗਾਤਾਰ ਰੋਕਦਾ ਰਹਿੰਦਾ ਸੀ ਅਤੇ ਇਸੇ ਕਾਰਨ ਗੁੱਸੇ ‘ਚ ਆਏ ਨੌਕਰ ਸਿਕੰਦਰ ਸਿੰਘ ਨੇ ਬੀਤੀ ਰਾਤ ਕੰਧ ਟੱਪ ਕੇ ਘਰ ‘ਚ ਦਾਖਲ ਹੋ ਕੇ ਛੱਜਾ ਸਿੰਘ ਦੇ ਸਿਰ ‘ਤੇ ਕੁਹਾੜੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ‘ਚ ਜਦੋਂ ਉਹ ਦੁਬਾਰਾ ਘਰ ਛੱਡਣ ਲਈ ਕੰਧ ‘ਤੇ ਚੜ੍ਹ ਰਿਹਾ ਸੀ ਤਾਂ ਕੱਚ ਦੀ ਲਪੇਟ ‘ਚ ਆਉਣ ਕਾਰਨ ਨੌਕਰ ਸਿਕੰਦਰ ਸਿੰਘ ਵੀ ਜ਼ਖਮੀ ਹੋ ਗਿਆ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।ਦੂਜੇ ਪਾਸੇ ਗੁਆਂਢਣ ਨੇ ਦੱਸਿਆ ਕਿ ਬੀਤੀ ਰਾਤ ਨੌਕਰ ਸਿਕੰਦਰ ਸਿੰਘ ਕੰਧ ਟੱਪ ਕੇ ਘਰ ਅੰਦਰ ਵੜਿਆ ਅਤੇ ਕੁਹਾੜੀ ਨਾਲ ਛੱਜਾ ਸਿੰਘ ਦੇ ਸਿਰ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਗੁਆਂਢਣ ਨੇ ਦੱਸਿਆ ਕਿ ਨੌਕਰ ਸਿਕੰਦਰ ਸਿੰਘ ਨੇ ਉਸ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬੜੀ ਮੁਸ਼ਕਲ ਨਾਲ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ ਅਤੇ ਬਾਅਦ ‘ਚ 100 ਨੰਬਰ ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਸਿਕੰਦਰ ਸਿੰਘ ਫਰਾਰ ਹੋ ਗਿਆ।

 

Murder of father-in-law of famous Punjab comedy film actor Gurtej Chitrakar