ਲੁਧਿਆਣਾ ਕੋਰਟ ਨੇ ਬਲਾਤਕਾਰ ਕੇਸ ਵਿੱਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਗੈਰ ਜਮਾਂਤੀ ਵਾਰੰਟ ਕੀਤਾ ਜਾਰੀ
Ludhiana court issues non-bailable warrant against MLA Simranjit Singh Bains in rape case

ਲੁਧਿਆਣਾ ਕੋਰਟ ਨੇ ਬਲਾਤਕਾਰ ਕੇਸ ਵਿੱਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਗੈਰ ਜਮਾਂਤੀ ਵਾਰੰਟ ਕੀਤਾ ਜਾਰੀ

ਲੁਧਿਆਣਾ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਕੋਰਟ ਨੇ ਬਲਾਤਕਾਰ ਕੇਸ ਵਿੱਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਗੈਰ ਜਮਾਂਤੀ ਵਾਰੰਟ ਜਾਰੀ ਕੀਤਾ ਹੈ। ਸਿਰਮਜੀਤ ਸਿੰਘ ਬੈਂਸ ਅੱਜ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਹਾਈਕੋਰਟ ਨੇ ਬਲਾਤਕਾਰ ਮਾਮਲੇ ‘ਚ ਦੋਸ਼ੀ ਵਿਧਾਇਕ ਦੀ ਜਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 12 ਨਵੰਬਰ ਨੂੰ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਮਾਮਲੇ ਦੀ ਸੁਣਵਾਈ 18 ਨਵੰਬਰ ਨੂੰ ਸੀ। ਵਿਧਾਇਕ ਬੈਂਸ ਸਮੇਤ ਹੋਰ ਕੋਈ ਮੁਲਜ਼ਮ ਪੇਸ਼ੀ ’ਤੇ ਨਹੀਂ ਪੁੱਜਿਆ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨ ਜੀਤ ਕੌਰ ਦੀ ਅਦਾਲਤ ਨੇ ਹੁਣ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ‘ਤੇ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।ਕਾਬਲੇਗੌਰ ਹੈ ਕਿ ਲੁਧਿਆਣਾ ਪੁਲਿਸ ਕੋਲ ਇਕ ਔਰਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਛੇੜਛਾੜ ਅਤੇ ਬਲਾਤਕਾਰ ਦੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਸੀ। ਅਦਾਲਤ ਦੇ ਨਿਰਦੇਸ਼ਾਂ ’ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 7 ਵਿਅਕਤੀਆਂ ਖ਼ਿਲਾਫ਼ ਸਾਜ਼ਿਸ਼ ਤਹਿਤ ਬਲਾਤਕਾਰ, ਛੇੜਛਾੜ ਅਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।

 

Ludhiana court issues non-bailable warrant against MLA Simranjit Singh Bains in rape case