ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਕੀਤੇ ਤਾਇਨਾਤ, ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੌਂਪੇ ਪੱਤਰ
Punjab Govt Appoints District Language Officers In 15 Districts, Letter submitted by Education Minister Pargat Singh

ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਕੀਤੇ ਤਾਇਨਾਤ, ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੌਂਪੇ ਪੱਤਰ

ਚੰਡੀਗੜ੍ਹ

ਸੂਬੇ ਵਿੱਚ ਖਾਲੀ ਪਈਆਂ ਜ਼ਿਲ੍ਹਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਬੁੱਧਵਾਰ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲ੍ਹਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ। ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲ੍ਹਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ। ਜਿਸ ਲਈ ਸਭ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲ੍ਹਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ, ਜਿਸ ਕਾਰਨ 21 ਜ਼ਿਲ੍ਹਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲ੍ਹਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ। ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲ੍ਹਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ।ਤਾਇਨਾਤ ਕੀਤੇ ਜਿਲ੍ਹਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।ਇਹ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲ੍ਹਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ।

 

Letter submitted by Minister Pargat Singh, Punjab Government has appointed District Language Officers in 15 districts