ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅਮਨ ਬਿਲਡਰਜ਼ ਵਲੋਂ ਲਗਾਇਆ ਗਿਆ ਲੰਗਰ -ਭੁਖੇ ਇਨਸਾਨ ਦਾ ਢਿਡ ਭਰਨਾ, ਸਭ ਤੋਂ ਵਡਾ ਪੁੰਨ ਵਾਲਾ ਕੰਮ : ਬਲਜੀਤ ਸਿੰਘ ਬਿਟ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅਮਨ ਬਿਲਡਰਜ਼ ਵਲੋਂ ਲਗਾਇਆ ਗਿਆ ਲੰਗਰ -ਭੁਖੇ ਇਨਸਾਨ ਦਾ ਢਿਡ ਭਰਨਾ, ਸਭ ਤੋਂ ਵਡਾ ਪੁੰਨ ਵਾਲਾ ਕੰਮ : ਬਲਜੀਤ ਸਿੰਘ ਬਿਟ

ਜਲੰਧਰ (ਲਖਬੀਰ)

ਪੂਰੇ ਪੰਜਾਬ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾਡੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਰਾਂ ਜਲੰਧਰ ਦੇ ਗੁਜਾਪੀਰ ਰੋਡ ਵਿਖੇ ਅਮਨ ਬਿਲਡਰਜ਼ ਐਂਡ ਕੰਟ੍ਰੈਕਟਰ ਵਲੋਂ ਬਾਬਾ ਜੀ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਪਾਠ ਦਾ ਭੋਗ ਪਾਇਆ ਗਿਆ ਅਤੇ ਗੁਰੂ ਕਾ ਅਟੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਮਨ ਬਿਲਡਰਜ਼ ਐਂਡ ਕੰਟ੍ਰੈਕਟਰ ਦੇ ਮੁਖੀ ਤੇ ਪ੍ਰਸਿਧ ਸਮਾਜ ਸੇਵਕ ਬਲਜੀਤ ਸਿੰਘ ਬਿਟੂ ਨੇ ਸਮੂਹ ਲੋਕਾਈ ਨੂੰ ਸ਼ਹੀਦਾਂ ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿਤੀਆਂ।

ਬਲਜੀਤ ਸਿੰਘ ਬਿਟੂ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਬਹੁਤ ਵਡਮੁਲਾ ਹੈ। ਉਨਾਂ ਨੇ ਦੇਸ਼-ਕੌਮ ਲਈ ਆਪਣੀ ਸ਼ਹਾਦਤ ਦਿਤੀ ਸੀ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨਾਲ ਜੁਡੇ ਹੋਏ ਹਨ, ਜਿਸ ਸਦਕਾ ਬਾਬਾ ਜੀ ਨੇ ਉਨਾਂ ਤੇ ਪੂਰੀ ਕਿਰਪਾ ਬਖਸ਼ਿਸ਼ ਕੀਤੀ ਹੋਈ। ਬਿਟੂ ਨੇ ਕਿਹਾ ਕਿ ਉਹ ਹਮੇਸ਼ਾ ਯਤਨ ਕਰਦੇ ਹਨ ਕਿ ਕਿਸੇ ਨਾ ਕਿਸੇ ਬਹਾਨੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਕਿਸੇ ਵੀ ਭੁਖੇ ਇਨਸਾਨ ਦਾ ਢਿਡ ਭਰਨਾ ਸਭ ਤੋਂ ਵਡਾ ਪੁੰਨ ਵਾਲਾ ਕੰਮ ਹੁੰਦਾ ਹੈ, ਇਸ ਲਈ ਹਰੇਕ ਇਨਸਾਨ ਦੇ ਅੰਦਰ ਸੇਵਾ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ।

ਇਸੇ ਤਰਾਂ ਅਜ ਵੀ ਬਾਬਾ ਜੀ ਦੇ ਦਿਹਾਡੇ ਮੌਕੇ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਵਡੀ ਗਿਣਤੀ ਚ ਲੋਕਾਂ ਨੇ ਲੰਗਰ ਛਕਿਆ। ਇਸ ਦੌਰਾਨ ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਪਤੀ ਓਮ ਪ੍ਰਕਾਸ਼ ਓਮਾ, ਸ਼੍ਰੀਮਤੀ ਅਮਨਦੀਪ ਕੌਰ, ਮੈਡਮ ਪੂਜਾ, ਵਸੀਕਾ ਨਵੀਸ ਨਾਮਧਾਰੀ ਸੁਰਿੰਦਰ ਸਿੰਘ ਬਲਸੂਰ, ਗੌਰਵ ਸੈਣੀ ਗੁਰੀ, ਰਮਨ, ਜਸ਼ਨ, ਜੋਤ, ਰਾਹੁਲ, ਮੈੰਡੀ, ਆਸ਼ੂ ਆਦਿ ਮੌਜੂਦ ਸਨ।

 

Langar set up by Aman Builders on the occasion of the birth anniversary of Shaheed Baba Deep Singh Ji – Filling the stomach of a hungry person, the greatest act of charity: Baljit Singh Bittu