
ਬਠਿੰਡਾ ਵਿੱਚ ਲੋਕਾਂ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ, ਬਾਅਦ ਵਿੱਚ ਚਾੜਿਆ ਕੁਟਾਪਾ
ਬਠਿੰਡਾ
ਮਾਨ ਸਰਕਾਰ ਨੇ ਸੂਬੇ ਵਿਚੋਂ ਨਸ਼ਾ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਸਖਤ ਹੈ। ਬਠਿੰਡਾ ਵਿੱਚ ਲੋਕਾਂ ਨੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਬਠਿੰਡਾ ਦੇ ਭੂਚੋ ਮੰਡੀ ਵਿੱਚੋਂ ਸਥਾਨਕ ਲੋਕਾਂ ਨੇ ਚਿੱਟੇ ਦੀ ਡਲਿਵਰੀ ਦੇਣ ਆਏ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ ਹੈ। ਨਸ਼ਾ ਤਸਕਰ ਦੀ ਪਛਾਣ ਰਵੀ ਵਜੋਂ ਹੋਈ ਹੈ। ਇਸ ਦੇ ਨਾਲ ਦੋ ਔਰਤਾਂ ਵੀ ਸ਼ਾਮਿਲ ਹਨ। ਇਹ ਤਿੰਨੇ ਨਸ਼ਾ ਤਸਕਰ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਰਹਿਣ ਵਾਲੇ ਹਨ। ਜਦੋਂ ਇਹ ਨੌਜਵਾਨ ਪਿੰਡ ਵਿੱਚ ਚਿੱਟੇ ਦੀ ਸਪਲਾਈ ਕਰ ਰਿਹਾ ਸੀ ਉਸ ਵੇਲੇ ਲੋਕਾਂ ਨੇ ਇਨ੍ਹਾਂ ਨੂੰ ਮੌਕੇ ਉਤੇ ਫੜ ਕੇ ਕੁਟਾਪਾ ਕੀਤਾ। ਉਨ੍ਹਾਂ ਕੋਲੋਂ ਚਿੱਟੇ ਦੀ ਪੁੜੀਆਂ ਵੀ ਬਰਾਮਦ ਹੋਈ ਹੈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਉਕਤ ਨਸ਼ਾ ਤਸਕਰਾਂ ਨੂੰ ਆਪਣੇ ਨਾਲ ਲੈ ਗਈ ਹੈ।
In Bathinda, people nabbed a drug smuggler, later beaten up