ਵਿਧਾਨ ਸਭਾ ‘ਚ ਭਾਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਕੇ ਸਭ ਨੂੰ ਕੀਤਾ ਹੈਰਾਨ
During his speech in the Vidhan Sabha, Navjot Singh Sidhu surprised everyone by praising Capt. Amarinder Singh

ਵਿਧਾਨ ਸਭਾ ‘ਚ ਭਾਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਕੇ ਸਭ ਨੂੰ ਕੀਤਾ ਹੈਰਾਨ

ਚੰਡੀਗੜ੍ਹ

 ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਭਾਵੇਂ ਵਿਰੋਧੀ ਇੱਕ-ਦੂਜੇ ਨੂੰ ਠਿੱਬੀਆਂ ਲਾਉਂਦੇ ਨਜ਼ਰ ਆਏ ਅਤੇ ਪੰਜਾਬ ਦੇ ਮੁੱਦਿਆਂ ‘ਤੇ ਇੱਕ-ਦੂਜੇ ਨੂੰ ਰੱਜ ਕੇ ਕੋਸਿਆ। ਪਰ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਇੱਕ ਨਹੀਂ ਸਗੋਂ 2 ਵਾਰੀ ਕੈਪਟਨ ਦਾ ਤਾਰੀਫ ਕੀਤੀ। ਵਿਧਾਨ ਸਭਾ ਵਿੱਚ ਸਭ ਤੋਂ ਪਹਿਲਾਂ ਬੀਐਸਐਫ ਦਾ ਮੁੱਦਾ ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਕੈਬਨਿਟ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਦਾ ਮਤਾ ਪਾਸ ਕੀਤਾ ਗਿਆ ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਵਾਰੀ ਦੌਰਾਨ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ। ਖੇਤੀ ਕਾਨੂੰਨਾਂ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਅੱਜ ਨਾਹਰੇਬਾਜ਼ੀ ਕਰ ਰਿਹਾ ਹੈ। ਜਦਕਿ 72 ਹਜ਼ਾਰ ਕਰੋੜ ਦਾ ਪੰਜਾਬ ਸਿਰ ਕਰਜ਼ਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਮੁਆਫ਼ ਕੀਤਾ ਗਿਆ ਸੀ। ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ। ਸਿੱਧੂ ਨੇ ਅੱਗੇ ਭਾਸ਼ਣ ਦੌਰਾਨ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਦੇ ਨਾਲ ਅਸੀਂ ਪਾਣੀਆਂ ਦੇ ਮੁੱਦੇ ‘ਤੇ ਵੀ ਕਾਨੂੰਨ ਲਿਆਂਦਾ। ਅਜਿਹੇ ਕਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੌਰਾਨ ਚੰਗੇ ਕੰਮ ਕੀਤੇ। ਦੱਸ ਦੇਈਏ ਕਿ ਪੰਜਾਬ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਕਿੰਨਾ ਰੇੜਕਾ ਹੈ। ਇਹ ਸਭ ਨੂੰ ਪਤਾ ਹੈ ਕਿ ਸਿੱਧੂ ਕਾਰਨ ਹੀ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ ਅਤੇ ਦੋਵੇਂ ਆਗੂ ਇੱਕ-ਦੂਜੇ ‘ਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਪਰ ਅੱਜ ਸਿੱਧੂ ਵੱਲੋਂ ਕੀਤੀ ਤਾਰੀਫ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ।

 

During his speech in the Vidhan Sabha, Navjot Singh Sidhu surprised everyone by praising Capt. Amarinder Singh