ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ -ਸਰਕਾਰੀ ਪੈਸੇ ਦਾ ਲੈਣ-ਦੇਣ ਪ੍ਰਾਈਵੇਟ ਦੀ ਥਾਂ ਸਰਕਾਰੀ ਬੈਂਕਾਂ ਨੂੰ ਦਿੱਤਾ ਜਾਵੇ
Deputy Chief Minister Sukhjinder Singh Randhawa - Government money transactions should be given to government banks instead of private ones

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ -ਸਰਕਾਰੀ ਪੈਸੇ ਦਾ ਲੈਣ-ਦੇਣ ਪ੍ਰਾਈਵੇਟ ਦੀ ਥਾਂ ਸਰਕਾਰੀ ਬੈਂਕਾਂ ਨੂੰ ਦਿੱਤਾ ਜਾਵੇ

ਚੰਡੀਗੜ੍ਹ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਪੈਸੇ ਦੇ ਲੈਣ-ਦੇਣ ਦਾ ਕੰਮ ਸਰਕਾਰੀ ਬੈਂਕਾਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਾਕੀ ਲੈਣ-ਦੇਣ ਜਨਤਕ ਖੇਤਰ ਦੇ ਬੈਂਕਾਂ ਰਾਹੀਂ ਹੋਣੇ ਚਾਹੀਦੇ ਹਨ। ਇਸ ਸਮੇਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਪ੍ਰਾਈਵੇਟ ਬੈਂਕਾਂ ਰਾਹੀਂ ਆਉਂਦੀ ਹੈ। ਇਸ ਸਮੇਂ ਜੋ ਕੰਮ ਪ੍ਰਾਈਵੇਟ ਬੈਂਕ ਕਰ ਰਹੇ ਹਨ, ਉਹੀ ਸਰਕਾਰੀ ਬੈਂਕ ਵੀ ਕਰਨਗੇ ਅਤੇ ਉਸੇ ਰੇਟ ‘ਤੇ ਕਰਨਗੇ। ਇਸ ਮੰਗ ਨੂੰ ਪ੍ਰਵਾਨ ਕਰਦਿਆਂ ਚਰਨਜੀਤ ਚੰਨੀ ਨੇ ਐਲਾਨ ਕੀਤਾ ਹੈ ਕਿ ਇਹ ਮਾਮਲਾ ਅੱਜ ਦੀ ਕੈਬਨਿਟ ਵਿੱਚ ਵਿਚਾਰਿਆ ਜਾਵੇਗਾ। 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਪੈਸੇ ਦਾ ਲੈਣ-ਦੇਣ ਪੰਜਾਬ ਸਰਕਾਰ ਦੇ ਆਪਣੇ ਸਹਿਕਾਰੀ ਬੈਂਕ ਰਾਹੀਂ ਹੋ ਜਾਵੇਗਾ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਵੀ ਇਸ ਨਾਲ ਜੁੜ ਜਾਵੇਗੀ। ਤਕਨੀਕੀ ਸਿੱਖਿਆ ਵਿੱਚ 200 ਕਰੋੜ ਦਾ ਕੰਮ ਹੈ ਅਤੇ ਇਸੇ ਤਰ੍ਹਾਂ ਜਲੰਧਰ ਦੀ  ਸਰਕਾਰੀ ਯੂਨੀਵਰਸਿਟੀ ਵਿੱਚ ਕਰੀਬ 12 ਸੌ ਕਰੋੜ ਦਾ ਕੰਮ ਹੈ। ਜੇਕਰ ਸਾਰਾ ਸਰਕਾਰੀ ਪੈਸਾ ਸਰਕਾਰੀ ਬੈਂਕਾਂ ਵਿੱਚ ਭੇਜਿਆ ਜਾਵੇ ਤਾਂ ਇਸ ਦਾ ਵੀ ਸਰਕਾਰ ਨੂੰ ਵੱਡਾ ਫਾਇਦਾ ਹੋਵੇਗਾ।

 

Deputy Chief Minister Sukhjinder Singh Randhawa – Government money transactions should be given to government banks instead of private ones