ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੀਵਾਲੀ ਗਿਫਟਾਂ ਉਤੇ ਸਵਾਲ ਚੁੱਕਦੇ ਹੋਏ ਆਪਣੀ ਹੀ ਸਰਕਾਰ ਨੂੰ ਘੇਰਿਆ
Congress President Navjot Singh Sidhu surrounded his own government, questioning Diwali gifts

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੀਵਾਲੀ ਗਿਫਟਾਂ ਉਤੇ ਸਵਾਲ ਚੁੱਕਦੇ ਹੋਏ ਆਪਣੀ ਹੀ ਸਰਕਾਰ ਨੂੰ ਘੇਰਿਆ

ਚੰਡੀਗੜ੍ਹ 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਪਹਿਲੀ ਨਵੰਬਰ ਨੂੰ ਦੀਵਾਲੀ ਗਿਫਟ ਦਾ ਐਲਾਨ ਕਰਨਗੇ। ਅੱਜ ਚੰਨੀ ਨੇ ਬਿਜਲੀ 3 ਰੁਪਏ ਸਸਤੀ ਕਰਕੇ ਤੇ ਮੁਲਾਜ਼ਮਾਂ ਦਾ ਡੀਏ ਵਧਾ ਕੇ ਇਹ ਗਿਫਟ ਦਿੱਤਾ। ਹੁਣ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੀਵਾਲੀ ਗਿਫਟਾਂ ਉਤੇ ਸਵਾਲ ਚੁੱਕਦੇ ਹੋਏ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਗਿਫਟਾਂ ਨਾਲ ਨਹੀਂ ਸਰਨਾ, ਇਸ ਲਈ ਰੋਡਮੈਪ ਦੱਸਣਾ ਪਵੇਗਾ। ਸਰਕਾਰਾਂ ਆਖਰੀ ਦੋ ਮਹੀਨਿਆਂ ‘ਚ ਲੌਲੀਪੌਪ ਵੰਡ ਕੇ ਸੱਤਾ ਦਾ ਰਾਹ ਪੱਕਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਹੋਵੇਗਾ ਸੂਬੇ ਦਾ ਵਿਕਾਸ। ਉਨ੍ਹਾਂ ਕਿਹਾ ਕਿ ਇਹ ਤੁਹਾਡਾ ਫਰਜ਼ਾ ਹੈ ਕਿ ਨੁੱਕੜ ਮੀਟਿੰਗਾਂ ਤੇ ਮੁਹੱਲਿਆਂ ਵਿਚ ਸਵਾਲ ਕਰੋ। ਪੌਣੇ ਪੰਜ ਸਾਲ ਇਕ ਦੂਜੇ ਦੀ ਖਿੱਚਧੂਹ ਤੇ ਹੱਕ ਖੋਹਣ ਦੀ ਮੁਹਿੰਮ ਤੇ ਆਖਰੀ ਦੋ ਮਹੀਨਿਆਂ ਵਿਚ ਲੋਕਾਂ ਨੂੰ ਲੌਲੀਪੌਪ ਵੰਡ ਕੇ ਸੱਤਾ ਦਾ ਰਾਹ ਪੱਕਾ ਕਰ ਲਿਆ ਜਾਂਦਾ ਹੈ।

Congress President Navjot Singh Sidhu surrounded his own government, questioning Diwali gifts