ਕਾਂਗਰਸੀ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਆਪਣਾ ਸਿਆਸੀ ਤੀਰ ਛੱਡਿਆ, ਕਿਹਾ- ਤੁਹਾਡੇ ਕਿਸੇ ਨਾਲ ਵੀ ਨਹੀਂ ਬਣਦੀ
Congress MP Ravneet Singh Bittu also fired his political arrow at Navjot Singh Sidhu, saying - none of you get along

ਕਾਂਗਰਸੀ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਆਪਣਾ ਸਿਆਸੀ ਤੀਰ ਛੱਡਿਆ, ਕਿਹਾ- ਤੁਹਾਡੇ ਕਿਸੇ ਨਾਲ ਵੀ ਨਹੀਂ ਬਣਦੀ

ਚੰਡੀਗੜ੍ਹ

ਪੰਜਾਬ ਕਾਂਗਰਸ ਵਿੱਚ ਅਜੇ ਸਭ ਕੁੱਝ ਠੀਕ ਨਹੀਂ ਹੈ। ਰੋਜ਼ਾਨਾ ਹੀ ਕਾਂਗਰਸੀ ਅਸਿੱਧੇ ਢੰਗ ਨਾਲ ਇੱਕ-ਦੂਜੇ ਵਿਰੁੱਧ ਹੀ ਬਿਆਨ ਦਾਗ਼ਦੇ ਵਿਖਾਈ ਦਿੰਦੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਖਿੱਚੋਤਾਣ ਤਾਂ ਵੇਖਣ ਨੂੰ ਮਿਲ ਹੀ ਰਹੀ ਹੈ। ਉਥੇ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਐਮ.ਪੀ. ਰਵਨੀਤ ਸਿੰਘ ਬਿੱਟੂ ਵੀ ਇਸ ਵਿੱਚ ਸ਼ਾਮਲ ਹਨ। ਕਾਂਗਰਸ ਸੰਕਟ ਸ਼ੁਰੂ ਹੋਣ ਤੋਂ ਹੀ ਰਵਨੀਤ ਬਿੱਟੂ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨਾ ਕਿਸੇ ਮੁੱਦੇ ‘ਤੇ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਜਿਥੇ ਚੰਨੀ ਸਰਕਾਰ ਦੇ ਪੰਜਾਬੀਆਂ ਨੂੰ ਤੋਹਫੇ ‘ਤੇ ਤੰਜ ਕਸਿਆ, ਉਥੇ ਹੀ ਮੈਂਬਰ ਪਾਰਲੀਮੈਂਟ ਬਿੱਟੂ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਆਪਣਾ ਸਿਆਸੀ ਤੀਰ ਛੱਡਿਆ। ਬਿੱਟੂ ਨੇ ਕਿਹਾ ਕਿ ਤੁਹਾਡੇ ਕਿਸੇ ਨਾਲ ਵੀ ਨਹੀਂ ਬਣਦੀ ਹੈ ਅਤੇ ਨਾ ਹੀ ਕਿਸੇ ਇੱਕ ਨਾਲ ਬਣੇ। ਬਿੱਟੂ ਨੇ ਆਪਣੀ ਗੱਲ ਵਿੱਚ ਕਿਹਾ ਕਿ ਅੱਜ ਕਾਂਗਰਸ ਪ੍ਰਧਾਨ ਨੂੰ ਦੂਜੀਆਂ ਪਾਰਟੀਆਂ ਦੇ ਮੁਖੀਆਂ ਵਾਂਗ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨ ਦੀ ਲੋੜ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜਿਥੇ 2-2 ਦਿਨ ਰੁਕ ਰਹੇ ਹਨ। ਉਥੇ ਅਕਾਲੀ ਦਲ ਦੇ ਸੁਖਬੀਰ ਬਾਦਲ ਵੀ ਰੈਲੀਆਂ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਵਜੋਤ ਸਿੰਘ ਸਿੱਧੂ ‘ਤੇ ਤੰਜ ਵੀ ਕਸਿਆ, ਤੁਹਾਡੀ ਕਿਸੇ ਇੱਕ ਨਾਲ ਨਾ ਬਣੇ, ਦੂਜੇ ਨਾਲ ਵੀ ਨਾ ਬਣੇ, ਤੀਜੇ ਨਾਲ ਵੀ ਨਾ ਬਣੇ, ਚੌਥੇ ਨਾਲ ਵੀ ਨਾ ਬਣੇ, ਪਰ ਤੁਹਾਡੀ ਤਾਂ ਕਿਸੇ ਨਾਲ ਵੀ ਨਹੀਂ ਬਣਦੀ।

 

Congress MP Ravneet Singh Bittu also fired his political arrow at Navjot Singh Sidhu, saying – none of you get along