ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ- ਟੈਂਕੀ ’ਤੇ ਚੜ੍ਹਨ ਤੇ ਸਮਾਗਮਾਂ ’ਚ ਖ਼ਲਲ ਪਾਉਣ ਵਾਲਿਆਂ ’ਤੇ ਕੇਸ ਦਰਜ ਹੋਣਗੇ
Chief Minister Charanjit Singh Channy said that cases would be registered against those who boarded the tank and disrupted the function

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ- ਟੈਂਕੀ ’ਤੇ ਚੜ੍ਹਨ ਤੇ ਸਮਾਗਮਾਂ ’ਚ ਖ਼ਲਲ ਪਾਉਣ ਵਾਲਿਆਂ ’ਤੇ ਕੇਸ ਦਰਜ ਹੋਣਗੇ

ਬਰਨਾਲਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਟੈਂਕੀ ’ਤੇ ਚੜ੍ਹਨ ਤੇ ਸਮਾਗਮਾਂ ’ਚ ਖ਼ਲਲ ਪਾਉਣ ਵਾਲਿਆਂ ’ਤੇ ਕੇਸ ਦਰਜ ਹੋਣਗੇ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਨੇ ਜਦੋਂ ਮਹਿਲ ਕਲਾਂ ਅਨਾਜ ਮੰਡੀ ਵਿਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਬੇਰੁਜ਼ਗਾਰਾਂ ਵੱਲੋਂ ਚਰਨਜੀਤ ਚੰਨੀ ਖ਼ਿਲਾਫ਼ ਨਾਅਰੇ ਲਾਏ ਗਏ। ਪੁਲਿਸ ਵੱਲੋਂ ਭਾਵੇਂ ਨਾਅਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਪਰ ਚੰਨੀ ਨੇ ਮੰਚ ਤੋਂ ਐਲਾਨ ਕੀਤਾ ਕਿ ਜੋ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਸਮਾਗਮ ਵਿੱਚ ਖਲਲ ਪਾਉਂਦੇ ਹਨ, ਖ਼ਿਲਾਫ਼ ਹੁਣ ਕੇਸ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਜਾਂ ਤਾਂ ਉਨ੍ਹਾਂ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨਾਂ ਤੋਂ ਬਾਜ਼ ਆਉਣ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜੇ ਦਸ ਹਜ਼ਾਰ ਦੇ ਇਕੱਠ ’ਚੋਂ ਦਸ ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਹੋਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚ ਅੱਜ ਮਹਿਲ ਕਲਾਂ ਬਰਨਾਲਾ ਅਤੇ ਤਪਾ ਮੰਡੀ ਵਿਖੇ ਚਰਨਜੀਤ ਚੰਨੀ ਦੀ ਫੇਰੀ ਦੌਰਾਨ ਬੇਰੁਜ਼ਗਾਰ ਆਂਗਨਵਾੜੀ ਕਿਸਾਨ ਜਥੇਬੰਦੀਆਂ ਆਦਿ ਨੇ ਰੋਸ ਪ੍ਰਦਰਸ਼ਨ ਕੀਤਾ।

 

Chief Minister Charanjit Singh Channy said that cases would be registered against those who boarded the tank and disrupted the function