ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਨ੍ਹਾਂ ਦੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ
Capt Amarinder Singh said that since the personal attacks, now his supporters are being intimidatedCapt Amarinder Singh said that since the personal attacks, now his supporters are being intimidated

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਨ੍ਹਾਂ ਦੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ

ਚੰਡੀਗੜ੍ਹ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਉਤੇ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਨ੍ਹਾਂ ਦੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ। ਕੈਪਟਨ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਹ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪਰੇਸ਼ਾਨ ਕਰਨ ਵੱਲ ਉਤਰ ਆਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਮੈਨੂੰ ਅਜਿਹੀਆਂ ਨੀਵੇਂ ਪੱਧਰ ਦੀਆਂ ਸਿਆਸੀ ਖੇਡਾਂ ਨਾਲ ਨਹੀਂ ਹਰਾ ਸਕਦੇ। ਉਹ ਅਜਿਹੀਆਂ ਚਾਲਾਂ ਨਾਲ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ। ਕੈਪਟਨ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ। ਇਹ ਲੋਕ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਹ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪਰੇਸ਼ਾਨ ਕਰਨ ਵੱਲ ਉਤਰ ਆਏ ਹਨ। ਇਹ ਟਵੀਟ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਗਏ ਹਨ।

 

Capt Amarinder Singh said that since the personal attacks, now his supporters are being intimidated