ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਪੰਜਾਬ ਪੁਲਿਸ ਵਾਂਗ ਹੀ BSF ਸਾਡੀ ਆਪਣੀ ਫੋਰਸ ਹੈ, ਨਾ ਕਿ ਕੋਈ ਬਾਹਰੀ ਜਾਂ ਵਿਦੇਸ਼ੀ ਫੌਜ ਜੋ ਕੀ ਸਾਡੀ ਧਰਤੀ ‘ਤੇ ਕਬਜ਼ਾ ਕਰਨ ਲਈ ਆ ਰਹੀ ਹੈ
Capt. Amarinder Singh said that like Punjab Police, BSF is our own force and not any foreign or foreign army which is coming to occupy our land.

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਪੰਜਾਬ ਪੁਲਿਸ ਵਾਂਗ ਹੀ BSF ਸਾਡੀ ਆਪਣੀ ਫੋਰਸ ਹੈ, ਨਾ ਕਿ ਕੋਈ ਬਾਹਰੀ ਜਾਂ ਵਿਦੇਸ਼ੀ ਫੌਜ ਜੋ ਕੀ ਸਾਡੀ ਧਰਤੀ ‘ਤੇ ਕਬਜ਼ਾ ਕਰਨ ਲਈ ਆ ਰਹੀ ਹੈ

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨਾਂ ਇਜਲਾਸ ਵਿੱਚ ਚੰਨੀ ਸਰਕਾਰ ਵੱਲੋਂ BSF ਅਧਿਕਾਰ ਖੇਤਰ ਖਿਲਾਫ ਪਾਏ ਮਤੇ ਵਿਚਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਦਾ ਟਵੀਟ ਕਰਦਿਆਂ ਕਿਹਾ ਕਿ  ‘BSF ਦਾ ਦਾਇਰਾ ਵਧਾਉਣ ਨਾਲ ਨਾ ਤਾਂ ਪੰਜਾਬ ਦੇ ਸੰਘੀ ਅਧਿਕਾਰ ਖੇਤਰ ਨੂੰ ਸੱਟ ਪਹੁੰਚਦੀ ਹੈ, ਨਾ ਹੀ ਪੰਜਾਬ ਪੁਲਿਸ ਦੇ ਸਮਰੱਥਾ ‘ਤੇ ਕੋਈ ਸਵਾਲ ਉੱਠਦੇ ਹਨ। ਜਿਵੇਂ ਕੀ ਪੰਜਾਬ ਦੀ ਸਿਆਸੀ ਪਾਰਟੀਆਂ ਵਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ,ਇਸ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਮੁੱਦੇ ਨੂੰ ਚੁੱਕ ਰਹੇ ਲੋਕ ਕਾਨੂੰਨ ਵਿਵਸਥਾ ਅਤੇ ਕੌਮੀ ਸੁਰੱਖਿਆ ਵਿਚਾਲੇ ਫਰਕ ਨੂੰ ਸਮਝਣ ਵਿੱਚ ਅਸਮਰੱਥ ਹਨ। ਪੰਜਾਬ ਪੁਲਿਸ ਵਾਂਗ ਹੀ BSF ਸਾਡੀ ਆਪਣੀ ਫੋਰਸ ਹੈ ਨਾ ਕਿ ਕੋਈ ਬਾਹਰੀ ਜਾਂ ਵਿਦੇਸ਼ੀ ਫੌਜ ਜੋ ਕੀ ਸਾਡੀ ਧਰਤੀ ‘ਤੇ ਕਬਜ਼ਾ ਕਰਨ ਲਈ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਮਤੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਮੁੱਦੇ ‘ਤੇ ਇੱਕ ਹਨ। ਸਾਰੀਆਂ ਪਾਰਟੀਆਂ ਨਾਲ ਇਸ ਮੁੱਦੇ ‘ਤੇ 4 ਘੰਟੇ ਚਰਚਾ ਕੀਤੀ ਗਈ ਹੈ ਤਾਂ ਜਾ ਕੇ ਇਹ ਮੁੱਦਾ ਲਿਆਂਦਾ ਗਿਆ ਹੈ।

Capt. Amarinder Singh said that like Punjab Police, BSF is our own force and not any foreign or foreign army which is coming to occupy our land.