ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਅਰੂਸਾ ਆਲਮ 16 ਸਾਲਾਂ ਤੋਂ ਸਰਕਾਰ ਦੀ ਆਗਿਆ ਨਾਲ ਭਾਰਤ ਆ ਰਹੀ ਹੈ
Capt. Amarinder Singh said that Arusha Alam has been coming to India for 16 years with the permission of the government

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਅਰੂਸਾ ਆਲਮ 16 ਸਾਲਾਂ ਤੋਂ ਸਰਕਾਰ ਦੀ ਆਗਿਆ ਨਾਲ ਭਾਰਤ ਆ ਰਹੀ ਹੈ

ਚੰਡੀਗੜ੍ਹ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਆਪ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ਮੋਰਚਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਾਕਿ ਮਹਿਲਾ ਮਿੱਤਰ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਕਥਿਤ ਸਬੰਧਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸਾਬਕਾ ਵਜ਼ਾਰਤੀ ਸਾਥੀ ਹੁਣ ਨਿੱਜੀ ਹਮਲਿਆਂ ’ਤੇ ਉਤਰ ਆਏ ਹਨ। ਕੈਪਟਨ ਨੇ ਇਕ ਟਵੀਟ ਵਿੱਚ ਕਿਹਾ ਕਿ ਮੈਨੂੰ ਤਾਂ ਇਹ ਫ਼ਿਕਰ ਸਤਾਉਂਦਾ ਹੈ ਕਿ ਹੁਣ ਜਦੋਂ ਤਿਉਹਾਰਾਂ ਦਾ ਸਮਾਂ ਹੈ ਤੇ ਦਹਿਸ਼ਤੀ ਖ਼ਤਰੇ ਦੀ ਸੰਭਾਵਨਾ ਸਿਖਰ ’ਤੇ ਹੈ ਤਾਂ ਅਜਿਹੇ ਮੌਕੇ ਡੀਜੀਪੀ ਪੰਜਾਬ ਨੂੰ ਸੂਬੇ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਬੇਬੁਨਿਆਦ ਜਾਂਚ ਦੇ ਕੰਮ ਲਾਇਆ ਜਾ ਰਹੇ। ਤੁਸੀਂ ਮੇਰੀ ਵਜ਼ਾਰਤ ਵਿੱਚ ਮੰਤਰੀ ਰਹੇ, ਪਰ ਉਦੋਂ ਤੁਸੀਂ ਕਦੇ ਵੀ ਅਰੂਸਾ ਆਲਮ ਦੀ ਸ਼ਿਕਾਇਤ ਨਹੀਂ ਕੀਤੀ। ਉਹ ਪਿਛਲੇ 16 ਸਾਲਾਂ ਤੋਂ ਭਾਰਤ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਆ ਰਹੀ ਹੈ। ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਦੀ ਇਸ ਅਰਸੇ ਦੌਰਾਨ ਪਾਕਿਸਤਾਨ ਦੀ ਆਈਐੱਸਆਈ ਨਾਲ ਅੰਦਰਖਾਤੇ ਮਿਲੀਭੁਗਤ ਸੀ। ਕੈਪਟਨ ਨੇ ਕਿਹਾ ਕਿ ਹੁਣ ਤੁਸੀਂ ਨਿੱਜੀ ਹਮਲਿਆਂ ’ਤੇ ਉਤਰ ਆਏ ਹੋ। ਤੁਹਾਡੇ ਕੋਲ ਇਕ ਮਹੀਨੇ ਬਾਅਦ ਲੋਕਾਂ ਨੂੰ ਵਿਖਾਉਣ ਲਈ ਇਹੀ ਕੁਝ ਹੈ। ਬਰਗਾੜੀ ਤੇ ਨਸ਼ਾ ਕੇਸਾਂ ਵਿੱਚ ਤੁਹਾਡੇ ਲੰਮੇ ਚੌੜੇ ਵਾਅਦਿਆਂ ਦਾ ਕੀ ਬਣਿਆ। ਪੰਜਾਬ ਨੂੰ ਅਜੇ ਵੀ ਤੁਹਾਡੇ ਵਾਅਦਿਆਂ ’ਤੇ ਕਾਰਵਾਈ ਦੀ ਉਡੀਕ ਹੈ।

 

Capt. Amarinder Singh said that Arusha Alam has been coming to India for 16 years with the permission of the government