ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, AG ਤੇ DGP ਨੂੰ ਬਦਲਣ ਦੀ ਤਿਆਰੀ ਸ਼ੁਰੂ
Big news from sources, AG and DGP start preparing to change

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, AG ਤੇ DGP ਨੂੰ ਬਦਲਣ ਦੀ ਤਿਆਰੀ ਸ਼ੁਰੂ

ਚੰਡੀਗੜ੍ਹ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਪੰਜਾਬ ਵਿੱਚ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਕੈਬਨਿਟ ਬੈਠਕ ‘ਚ ਚਰਚਾ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ AG ਤੇ DGP ਖਿਲਾਫ਼ ਮੋਰਚਾ ਖੋਲ੍ਹਿਆ ਸੀ। ਸਿੱਧੂ ਨੇ ਕੱਲ੍ਹ ਕਿਹਾ ਸੀ, ‘ਜਾਂ ਦੋ ਅਫ਼ਸਰ ਰਹਿਣਗੇ ਜਾਂ PPCC ਪ੍ਰਧਾਨ’AG ਅਤੇ DGP ਖਿਲਾਫ ਸਿੱਧੂ ਆਰ-ਪਾਰ ਦੀ ਲੜਾਈ ਤੇ ਉੱਤਰੇ ਹੋਏ ਹਨ ਅਤੇ ਵਾਰ-ਵਾਰ ਚੰਨੀ ਸਰਕਾਰ ਤੇ ਵੱਡੇ ਹਮਲੇ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ 1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਫੋਰਸ ਦੇ ਮੁਖੀ) ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

 

Big news from sources, AG and DGP start preparing to change