ਅਸ਼ਵਨੀ ਸੇਖੜੀ ਨੇ ਤ੍ਰਿਪਤ ਬਾਜਵਾ ‘ਤੇ ਲਾਇਆ ਵੱਡਾ ਇਲਜ਼ਾਮ, ਜਾਣੋ ਕੀ
Ashwani Sekhri has made a big accusation against Tripat Bajwa, you know what

ਅਸ਼ਵਨੀ ਸੇਖੜੀ ਨੇ ਤ੍ਰਿਪਤ ਬਾਜਵਾ ‘ਤੇ ਲਾਇਆ ਵੱਡਾ ਇਲਜ਼ਾਮ, ਜਾਣੋ ਕੀ

ਚੰਡੀਗੜ੍ਹ

ਅਸ਼ਵਨੀ ਸੇਖੜੀ ਨੇ ਕਾਂਗਰਸ ਵੱਲੋਂ ਐੱਸ.ਐੱਫ.ਜੇ. ਵਾਲੇ ਪੰਨੂੰ ਦੇ ਭਰਾ ਨੂੰ ਦਿੱਤੇ ਅਹੁਦੇ ‘ਤੇ ਬੋਲਦਿਆਂ ਕਿਹਾ ਕਿ ਕਾਂਗਰਸ ਆਜ਼ਾਦੀ ਘੁਲਾਟੀਆਂ ਦੀ ਪਾਰਟੀ ਹੈ। ਜਿਸ ‘ਚ 3200 ਕਾਂਗਰਸੀ ਆਗੂ ਸਨ। ਪਰ ਅੱਜ ਪਹਿਲੀ ਵਾਰ ਹੈ ਕਿ ਨੈਸ਼ਨਲ ਮੀਡੀਆ ਵਿੱਚ ਪੰਨੂ ਦੇ ਭਰਾ ਨੂੰ ਸੀਨੀਅਰ ਚੇਅਰਮੈਨ ਵਜੋਂ ਨਿਯੁਕਤ ਕਰਨਾ ਚਿੰਤਾਜਨਕ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸੱਚਾਈ ਸਾਹਮਣੇ ਨਹੀਂ ਆ ਜਾਂਦੀ। ਉਦੋਂ ਤੱਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਡੇ ਹਿੰਦੂ ਲੀਡਰਾਂ ਉਤੇ ਹਮਲਾ ਕਰਵਾਉਣਾ ਚਾਹੁੰਦੇ ਹਨ। ਮੈਂ ਸੀਐਮ ਤੋਂ ਮੰਗ ਕਰਦਾ ਹਾਂ ਕਿ ਜੇ ਇੱਕ ਬੂੰਦ ਹਿੰਦੂਆਂ ਦੇ ਖੂਨ ਦੀ ਡਿੱਗੀ ਤਾਂ ਹਿੰਦੂ ਚੁੱਪ ਨਹੀਂ ਬੈਠੇਗਾ। ਇਸ ਮਾਮਲੇ ਨੂੰ ਗ੍ਰਹਿ ਮੰਤਰੀ ਅਤੇ ਸੀਐਮ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਵਜੋਤ ਸਿੱਧੂ ਬਾਰੇ ਸੇਖੜੀ ਨੇ ਕਿਹਾ ਕਿ ਉਹ ਸਹੀ ਕਹਿ ਰਹੇ ਹਨ। ਹੁਣ ਬੇਅਦਬੀ ਦਾ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ।

 

 

Ashwani Sekhri has made a big accusation against Tripat Bajwa, you know what