ਮੁੱਖ ਮੰਤਰੀ ਚੰਨੀ ਦਾ ਇੱਕ ਹੋਰ ਅੰਦਾਜ ਵੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੇ ਆਪਣੇ ਕੋਲ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਨੂੰ ਖੁਦ ਖਾਣਾ ਪਰੋਸਿਆ
Another example of Chief Minister Channi was seen when he himself served food to the people who came to him with complaints

ਮੁੱਖ ਮੰਤਰੀ ਚੰਨੀ ਦਾ ਇੱਕ ਹੋਰ ਅੰਦਾਜ ਵੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੇ ਆਪਣੇ ਕੋਲ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਨੂੰ ਖੁਦ ਖਾਣਾ ਪਰੋਸਿਆ

ਚੰਡੀਗੜ੍ਹ

ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਆਪਣੇ ਵੱਖਰੇ ਅੰਦਾਜ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਾ ਹੋਏ ਹਨ। ਮੁੱਖ ਮੰਤਰੀ ਲਗਾਤਾਰ ਲੋਕਾਂ ਵਿੱਚ ਜਾ ਰਹੇ ਹਨ ਅਤੇ ਸਹੂਲਤਾਂ ਦੇ ਐਲਾਨ ਕਰ ਰਹੇ ਹਨ। ਵੱਖ ਵੱਖ ਅੰਦਾਜ਼ਾਂ ਦਾ ਰੰਗ ਬਿਖਰੇਦਿਆਂ ਮੁੱਖ ਮੰਤਰੀ ਦਾ ਹੋਰ ਅੰਦਾਜ ਵੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੇ ਆਪਣੇ ਕੋਲ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਨੂੰ ਖੁਦ ਖਾਣਾ ਪਰੋਸਿਆ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਲੋਕ ਚਰਨਜੀਤ ਸਿੰਘ ਚੰਨੀ ਕੋਲ ਸ਼ਿਕਾਇਤਾਂ ਲੈ ਕੇ ਪੁੱਜੇ ਸਨ। ਇਸ ਮੌਕੇ ਚੰਨੀ ਨੇ ਖੁਦ ਆਪਣੇ ਹੱਥੀਂ ਖਾਣਾ ਖੁਆਇਆ। ਇਸ ਮੌਕੇ ਬਜ਼ੁਰਗਾਂ ਨੇ ਮੁੱਖ ਮੰਤਰੀ ਚੰਨੀ ਨੂੰ ਦੁਆਵਾਂ ਵੀ ਦਿੱਤੀਆਂ ਕਿ ਉਹ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣਨ।

 

Another example of Chief Minister Channi was seen when he himself served food to the people who came to him with complaints.