ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਨਿਹੰਗ ਵਾਲੇ ਝੁੱਡੇ ਤੋਂ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਗਿਆ
A Tiffany bomb was recovered from the bush at Nihang border village in Ferozepur district.

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਨਿਹੰਗ ਵਾਲੇ ਝੁੱਡੇ ਤੋਂ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਗਿਆ

ਚੰਡੀਗੜ੍ਹ

ਦੀਵਾਲੀ ਦੇ ਮੌਕੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਪੰਜਾਬ ਨੂੰ ਬੰਬ ਧਮਾਕੇ ਨਾਲ ਦਹਿਲਾਉਣ ਦੀ ਸਾਜਸ਼ ਪੁਲਸ ਨੇ ਨਾਕਾਮ ਕਰ ਦਿੱਤੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਨਿਹੰਗ ਵਾਲੇ ਝੁੱਡੇ ਤੋਂ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਰਤੀ ਅਨਸਰ ਦੀਵਾਲੀ ਦੇ ਮੌਕੇ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ। ਜਿਸ ਤੋਂ ਬਾਅਦ ਹੀ ਸੁਰੱਖਿਆ ਏਜੰਸੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਕਾਫ਼ੀ ਖੋਜ ਤੋਂ ਬਾਅਦ ਪੁਲਸ ਨੂੰ ਸਰਹੱਦੀ ਪਿੰਡ ਨਿਹੰਗ ਵਾਲੇ ਝੁੱਗੇ ਤੋਂ ਟਿਫ਼ਨ ਬੰਬ ਬਰਾਮਦ ਹੋਇਆ। ਉੱਧਰ, ਇਲਾਕੇ ਵਿੱਚ ਬੰਬ ਮਿਲਣ ਤੋਂ ਬਾਅਦ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਜਲਾਲਾਬਾਦ ਵਿੱਚ ਟਿਫ਼ਨ ਬੰਬ ਨਾਲ ਧਮਾਕਾ ਕੀਤਾ ਗਿਆ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਬਾਅਦ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਕੋਲੋਂ ਦੋ ਟਿਫ਼ਨ ਬੰਬ ਬਰਾਮਦ ਕੀਤੇ ਗਏ ਸੀ। ਫ਼ਿਲਹਾਲ ਦੋਵੇਂ ਮੁਲਜ਼ਮ ਸਲਾਖਾਂ ਦੇ ਪਿੱਛੇ ਹਨ। ਦੱਸ ਦਈਏ ਕਿ ਇਹੀ ਮੁਲਜ਼ਮਾਂ ਨੇ ਫ਼ਿਰੋਜ਼ਪੁਰ ਵਿੱਚ ਵੀ ਦੋ ਧਮਾਕੇ ਕੀਤੇ ਸੀ। ਦੋ ਦਿਨ ਪਹਿਲਾਂ ਪਿੰਡ ਜਗਰਾਓਂ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੀਵਾਲੀ ਦੇ ਮੌਕੇ ‘ਤੇ ਵੱਡੀ ਵਾਰਦਾਤ ਨੂੰ ਅੰਜਾਮ ਦੀ ਯੋਜਨਾ ਬਾਰੇ ਖ਼ੁਲਾਸਾ ਕੀਤਾ ਸੀ। ਇਸ ਤੋਂ ਬਾਅਦ ਹੀ ਪੁਲਸ ਨੇ ਟਿਫ਼ਨ ਬੰਬ ਬਰਾਮਦ ਕੀਤਾ ਸੀ। ਬੰਬ ਮਿਲਣ ਤੋਂ ਬਾਅਦ ਪੂਰੇ ਸੂਬੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ 15 ਸਤੰਬਰ ਦੀ ਰਾਤ ਕਰੀਬ ਸਵਾ ਅੱਠ ਵਜੇ ਜਲਾਲਾਬਾਦ ‘ਚ ਮੋਟਰ ਸਾਈਕਲ ਦੇ ਪੈਟਰੋਲ ਦੀ ਟੈਂਕੀ ‘ਚ ਭਿਆਨਕ ਧਮਾਕਾ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਟੈਂਕੀ ਦੇ ਹੇਠਾਂ ਟਿਫ਼ਨ ਬੰਬ ਲਗਾ ਕੇ ਧਮਾਕਾ ਕੀਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਦੇ ਨਿਸ਼ਾਨੇ ‘ਤੇ ਸਬਜ਼ੀ ਮੰਡੀ ਸੀ। ਉਨ੍ਹਾਂ ਨੇ ਇੱਥੇ ਧਮਾਕੇ ਦੀ ਸਾਜਸ਼ ਰਚੀ ਸੀ। 15 ਸਤੰਬਰ ਦੀ ਰਾਤ ਪੂਰੀ ਪਲਾਨਿੰਗ ਨਾਲ ਮੁਲਜ਼ਮ ਜਲਾਲਾਬਾਦ ਪਹੁੰਚੇ। ਮੋਟਰ ਸਾਈਕਲ ‘ਚ ਟਿਫ਼ਨ ਬੰਬ ਲਗਾ ਕੇ ਮੰਡੀ ‘ਚ ਰੱਖਣ ਦੀ ਯੋਜਨਾ ਬਣਾਈ ਗਈ ਸੀ। ਪਰ ਮੰਡੀ ਤੋਂ ਸੌ ਗ਼ਜ਼ ਦੀ ਦੂਰੀ ‘ਤੇ ਅਚਾਨਕ ਹੀ ਮੋਟਰ ਸਾਈਕਲ ‘ਚ ਹੀ ਬੰਬ ਬਲਾਸਟ ਹੋ ਗਿਆ, ਜਿਸ ਵਿੱਚ ਬਾਈਕ ਚਲਾ ਰਹੇ ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

A Tiffany bomb was recovered from the bush at Nihang border village in Ferozepur district.