You are currently viewing ਪਨਗ੍ਰੇਨ ਦੇ ਗੁਦਾਮ ‘ਚ ਲੱਗੀ ਅੱਗ, ਕਰੀਬ ਬਾਰਾਂ ਹਜ਼ਾਰ ਤੋਂ ਵੱਧ ਬੋਰੀਆਂ ਹੋਈਆਂ ਖ਼ਰਾਬ
A fire broke out in Pungren's warehouse, destroying more than 12,000 sacks

ਪਨਗ੍ਰੇਨ ਦੇ ਗੁਦਾਮ ‘ਚ ਲੱਗੀ ਅੱਗ, ਕਰੀਬ ਬਾਰਾਂ ਹਜ਼ਾਰ ਤੋਂ ਵੱਧ ਬੋਰੀਆਂ ਹੋਈਆਂ ਖ਼ਰਾਬ

ਬਠਿੰਡਾ

ਬਠਿੰਡਾ ਜੱਸੀ ਚੌਕ ਦੇ ਨਜ਼ਦੀਕ ਬਣੇ ਪਨਗ੍ਰੇਨ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਹਾਹਾਕਾਰ ਮਚੀ ਨਜ਼ਰ ਆਈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਨਗ੍ਰੇਨ ਗੋਦਾਮ ਵਿਚ ਡਿਊਟੀ ਉਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਦੋ ਤਿੰਨ ਗੱਡੀਆਂ ਪਹੁੰਚੀਆਂ ਅਤੇ ਬਾਮੁਸ਼ਕਿਲ ਅੱਗ ਉਤੇ ਕਾਬੂ ਪਾਇਆ ਗਿਆ। ਪਨਗ੍ਰੇਨ ਦੇ ਇੰਸਪੈਕਟਰ ਐੱਲ ਡੀ ਸ਼ਰਮਾ ਨੇ ਦੱਸਿਆ ਕਿ ਅੱਗ ਅਚਾਨਕ ਲੱਗੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਬਾਰਾਂ ਹਜ਼ਾਰ ਤੋਂ ਵੱਧ ਬੋਰੀਆਂ ਖ਼ਰਾਬ ਹੋਈਆਂ ਹਨ। ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਕਿ ਗਰਮੀ ਦੇ ਦਿਨਾਂ ਵਿੱਚ ਅਕਸਰ ਇਹ ਬੋਰੀਆਂ ਜਲਦੀ ਅੱਗ ਫੜ ਲੈਂਦੀਆਂ ਹਨ ਜਾਂ ਫਿਰ ਕਿਸੇ ਪਾਸੋਂ ਸਿਗਰਟ ਜਾਂ ਬੀੜੀ ਦੀ ਚੰਗਿਆੜੀ ਨਾਲ ਵੀ ਅੱਗ ਲੱਗੀ ਹੋ ਸਕਦੀ ਹੈ। ਪਨਗ੍ਰੇਨ ਦੇ ਗੁਦਾਮ ਵਿੱਚ ਲੱਗੀ ਅੱਗ ਉਤੇ ਸਮਾਜ ਸੇਵੀ ਅਤੇ ਆਰਟੀਆਈ ਮਾਹਰ ਸਾਧੂ ਰਾਮ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਡਿੱਪੂਆਂ ਰਾਹੀਂ  ਰਾਸ਼ਨ ਕਾਰਡ ਉਤੇ ਵੰਡੀ ਜਾਣ ਵਾਲੀ ਖਰਾਬ ਕਣਕ ਦਾ ਘਪਲਾ ਛੁਪਾਉਣ ਲਈ ਅੱਗ ਲਾਈ ਗਈ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸ਼ਹਿਰ ਦੇ ਕਈ ਡਿੱਪੂਆਂ ਉਤੇ ਖ਼ਰਾਬ ਕਣਕ ਵੰਡਣ ਦੇ ਮਾਮਲੇ ਸੁਰਖੀਆਂ ਵਿੱਚ ਆਏ ਹਨ ਅਤੇ ਇਨ੍ਹਾਂ ਮਾਮਲਿਆਂ ਦੀਆਂ ਸ਼ਿਕਾਇਤਾਂ ਵੀ ਹੋਈਆਂ ਹਨ। ਪਰ ਹੈਰਾਨਗੀ ਦੀ ਗੱਲ ਹੈ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰ ਕੇ ਤੱਥ ਸਾਹਮਣੇ ਲਿਆਉਣ ਦੀ ਬਜਾਏ ਘਪਲੇ ਨੂੰ ਛੁਪਾਉਣ ਲਈ ਅੱਗ ਦਾ ਡਰਾਮਾ ਰਚਿਆ ਗਿਆ ਹੈ।

 

A fire broke out in Pungren’s warehouse, destroying more than 12,000 sacks