You are currently viewing ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾ ਅਤੇ 2 ਵਾਹਨਾਂ ਸਮੇਤ ਕੀਤਾ ਕਾਬੂ
4 accused of looting gang arrested with 3 indigenous weapons and 2 vehicles

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾ ਅਤੇ 2 ਵਾਹਨਾਂ ਸਮੇਤ ਕੀਤਾ ਕਾਬੂ

ਜਲੰਧਰ

ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾ 4 ਦੋਸ਼ੀਆਂ ਨੂੰ 03 ਦੇਸੀ ਹਥਿਆਰਾ ਅਤੇ 02 ਵਾਹਨਾਂ ਸਮੇਤ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਪਨ ਸ਼ਰਮਾ ਆਈ.ਪੀ.ਐਸ. ਐਸਐਸਪੀ ਦਿਹਾਤੀ ਜਲੰਧਰ ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਜਲਾਈ ਗਈ ਮੁਹਿਮ ਤਹਿਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਹਥਿਆਰਬੰਦ ਡਕੈਤੀਆ, ਕਤਲ, ਹਾਈਵੇਅ ਤੇ ਲੁੱਟਾ ਖੋਹਾ, ਕਰਨ ਵਾਲੇ 2 ਗਿਰਹਾ ਦੇ 04 ਦੋਸ਼ੀਆਂ ਨੂੰ 03 ਦੇਸੀ ਹਥਿਆਰਾ ਅਤੇ 02 ਵਾਹਨਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਉਨ੍ਹਾਂ ਦਸਿਆ ਕਿ ਇਹ ਗਿਰੋਹ ਪਿਛਲੇ 2 ਸਾਲਾਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਅਤੇ ਨਵਾਂ ਸ਼ਹਿਰ ਦੇ ਆਮ ਖੇਤਰ ਵਿੱਚ ਸਰਗਰਮ ਹਨ। ਉਹ ਤਿੰਨ ਸਾਲਾ ਤੋਂ ਆਪਣੇ ਘਰਾਂ ਵਿੱਚ ਨਹੀ ਰਹਿ ਰਹੇ ਸਨ। ਇਸ ਲਈ ਇਨ੍ਹਾਂ ਨੂੰ ਟਰੈਕ ਕਰਨਾ ਇਕ ਵੱਡੀ ਚੁਣੌਤੀ ਸੀ। 1-04-2012 ਨੂੰ ਭੁਵਨੇਸ਼ਵਰ ਕੁਮਾਰ ਨੂੰ 03 ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਸੀ। ਜਦੋਂ ਉਹ ਆਪਣੇ ਭਰਾ ਸਮੇਤ ਤਲਹਣ ਰੋਡ ਤੇ ਮੋਟਰਸਾਇਕਲ ਤੇ ਜਾ ਰਿਹਾ ਸੀ। ਮੁੱਖ ਅਫਸਰ ਥਾਣਾ ਥਾਣਾ ਪਤਾਰਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟੇ ਦੇ ਅੰਦਰ ਅੰਦਰ 04 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਮੁਲਜ਼ਮਾਂ ਪਾਸੋਂ 3 ਦੇਸੀ ਹਥਿਆਰ ਅਤੇ ਅਪਰਾਧ ਵਿਚ ਵਰਤੇ ਗਏ 2 ਵਾਹਨ ਬ੍ਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸਾਹਿਲ, ਅਵਤਾਰ ਅਤੇ ਜਤਿਨ ਵਜੋਂ ਹੋਈ ਹੈ। ਇਹਨਾਂ ਦੇ ਖਿਲਾਫ ਜਲੰਧਰ ਅਤੇ ਫਰੀਦਕੋਟ ਜਿਲ੍ਹਿਆਂ ਵਿੱਚ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ। ਪਿਛਲੇ ਦਿਨੀਂ ਗੁਰਾਇਆ ਨੇੜੇ 03 ਹਥਿਆਰਬੰਦ ਲੁਟੇਰਿਆ ਵਲੋਂ ਇੱਕ ਕਰੇਟਾ ਕਾਰ ਲੁੱਟੀ ਗਈ ਸੀ ਇਸੇ ਦਿਨ ਇਸ ਗਿਰੋਹ ਨੇ ਇਸੇ ਇਲਾਕੇ ਵਿੱਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਕ ਦੇਸੀ ਕੱਟਾ 01 ਜਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ 12 ਜਿੰਦਾ ਕਾਰਕੂਸ, ਇਕ 315 ਬੋਰ ਦੇਸੀ ਕੱਟਾ 1 ਜਿੰਦਾ ਕਾਰਤੂਸ। ਗੱਡੀ ਕਰੇਟਾ ਨੰਬਰ PB08-EW 8169। ਸਪਲੈਂਡਰ ਮੋਟਰਸਾਇਕਲ ਨੰਬਰ PB-CA5827।ਗਿਰੋਹ ਦੇ ਸਰਗਨਾ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਜਮੇਰ ਦੇ ਖਿਲਾਫ ਜਲੰਧਰ ਦੇ ਆਸ ਪਾਸ ਦੇ ਸਾਰੇ ਜਿਲ੍ਹਿਆਂ ਵਿੱਚ ਕਤਲ ਫਿਰੌਤੀ ਮੰਗਣ ਅਤੇ ਹਥਿਆਰਬੰਦ ਲੁੱਟਾ ਖੋਹਾ ਦੇ 35 ਮੁਕਦਮੇ ਦਰਜ ਹਨ। ਇਸ ਵੱਲੋਂ ਇਕ ਦੇਸੀ ਹਥਿਆਰ ਅਤੇ ਕਰੇਟਾ ਕਾਰ ਬ੍ਰਾਮਦ ਹੋਈ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

 

4 accused of looting gang arrested with 3 indigenous weapons and 2 vehicles