ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵਾਪਰਿਆ ਹਾਦਸਾ, ਵਿਆਹ ਸਮਾਗਮ ਤੋਂ ਪਰਤਦਿਆਂ ਨਹਿਰ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
3 killed in car accident in Mahendragarh district

ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵਾਪਰਿਆ ਹਾਦਸਾ, ਵਿਆਹ ਸਮਾਗਮ ਤੋਂ ਪਰਤਦਿਆਂ ਨਹਿਰ ‘ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਹਰਿਆਣਾ

ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 4 ਲੋਕਾਂ ਦੀ ਵੈਗਨਾਰ ਕਾਰ ਅਚਾਨਕ ਨਹਿਰ ਵਿੱਚ ਡਿੱਗ ਗਈ। ਸ਼ੀਸ਼ਾ ਤੋੜਨ ਤੋਂ ਬਾਅਦ ਇੱਕ ਲੜਕੀ ਤਾਂ ਸਹੀ ਸਲਾਮਤ ਬਾਹਰ ਨਿਕਲ ਗਈ ਪਰ ਬਾਕੀ ਆਪ ਹੀ ਪਾਣੀ ‘ਚ ਡੁੱਬ ਗਈਆਂ। ਇੱਕ ਔਰਤ ਅਤੇ ਇੱਕ ਬੱਚੇ ਦੀ ਲਾਸ਼ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ ਗਿਆ ਹੈ ਜਦਕਿ ਇਕ ਦੀ ਭਾਲ ਜਾਰੀ ਹੈ। ਗੋਤਾਖੋਰਾਂ ਅਤੇ ਪ੍ਰਸ਼ਾਸਨ ਦੀ ਟੀਮ ਨਹਿਰ ਵਿੱਚ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ‘ਚ ਰਹਿਣ ਵਾਲੇ ਇੱਕ ਪਰਿਵਾਰ ਦੇ 4 ਲੋਕ, ਜਿਸ ‘ਚ ਮੁਖੀ ਖੁਦ, ਉਸ ਦੀ ਪਤਨੀ, ਮੁੰਡਾ ਤੇ ਕੁੜੀ ਐਤਵਾਰ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਅਗੀਹਰ ‘ਚ ਦੇਵਥਨੀ ਇਕਾਦਸ਼ੀ ‘ਤੇ ਇੱਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਦੇਰ ਰਾਤ ਕਰੀਬ 2:30 ਵਜੇ ਵਾਪਸ ਆਉਂਦੇ ਸਮੇਂ ਪਿੰਡ ਝਗੜੌਲੀ ਨੇੜੇ ਉਸ ਦੀ ਵੈਗਨਾਰ ਕਾਰ ਅਚਾਨਕ ਨਹਿਰ ਵਿੱਚ ਡਿੱਗ ਗਈ। ਜਿਵੇਂ ਹੀ ਕਾਰ ਨਹਿਰ ਵਿੱਚ ਡਿੱਗੀ ਤਾਂ ਲੜਕੀ ਨੂੰ ਉਸਦੇ ਪਿਤਾ ਨੇ ਸ਼ੀਸ਼ਾ ਤੋੜ ਕੇ ਕਾਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਨਹਿਰ ‘ਤੇ ਲੱਗੇ ਪੰਪ ਦੀ ਮਦਦ ਨਾਲ ਬਾਹਰ ਆ ਕੇ ਮੁੱਖ ਸੜਕ ‘ਤੇ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਰਾਤ ਨੂੰ ਹੀ ਐਸਡੀਐਮ ਅਤੇ ਡੀਐਸਪੀ ਅਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਕਾਫੀ ਜੱਦੋ-ਜਹਿਦ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢਿਆ ਗਿਆ। ਉਸ ਪਿੱਤੋਂ ਨਹਿਰ ਵਿੱਚ ਤਲਾਸ਼ੀ ਦੌਰਾਨ ਔਰਤ ਅਤੇ ਇੱਕ ਬੱਚੇ ਦੀ ਲਾਸ਼ ਮਿਲੀ ਗਈ, ਪਰ ਇੱਕ ਦੀ ਭਾਲ ਜਾਰੀ ਹੈ। ਆਸ ਪਾਸ ਦੇ ਗੋਤਾਖੋਰਾਂ ਨੂੰ ਬੁਲਾ ਕੇ ਪ੍ਰਸ਼ਾਸਨ ਨੇ ਨਹਿਰ ਵਿੱਚ ਉਤਾਰਿਆ। ਹਾਦਸੇ ਕਿਵੇਂ ਵਾਪਰਿਆ ਇਸ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

 

3 killed in car accident in Mahendragarh district